ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਕੈਂਸਰ ਵਰਗੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ।



ਵੱਡਿਆਂ ਦੇ ਨਾਲ ਬੱਚੇ ਵੀ ਇਸ ਜਾਨਲੇਵਾ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਸਮੇਂ ਦੇ ਨਾਲ ਇਸ ਬਿਮਾਰੀ ਦਾ ਖ਼ਤਰਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।



ਸਿਹਤ ਮਾਹਿਰਾਂ ਅਨੁਸਾਰ ਇਸ ਬਿਮਾਰੀ ਦਾ ਮੁੱਖ ਕਾਰਨ ਜੈਨੇਟਿਕ ਵੀ ਹੋ ਸਕਦਾ ਹੈ।



ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਵਿੱਚ ਗੜਬੜੀ ਕਾਰਨ ਅਕਸਰ ਲੋਕ ਛੋਟੀ ਉਮਰ ਵਿੱਚ ਹੀ ਕੈਂਸਰ ਦਾ ਸ਼ਿਕਾਰ ਹੋ ਜਾਂਦੇ ਹਨ



ਬੱਚਿਆਂ ਵਿੱਚ ਹੱਡੀਆਂ ਦਾ ਕੈਂਸਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਕੁਝ ਬੱਚਿਆਂ ਦਾ ਕੈਂਸਰ ਦਾ Family history ਹੁੰਦੀ ਹੈ।



ਰੇਡੀਏਸ਼ਨ ਦੇ ਬਹੁਤ ਜ਼ਿਆਦਾ ਸੰਪਰਕ ਕਾਰਨ ਕੈਂਸਰ ਦਾ ਖ਼ਤਰਾ ਤੇਜ਼ੀ ਨਾਲ ਵਧਦਾ ਹੈ। ਜੇਕਰ ਬੱਚੇ ਦੇ ਪਰਿਵਾਰ ਵਿੱਚ ਕੋਈ ਸਿਗਰਟ ਪੀਂਦਾ ਹੈ ਤਾਂ ਬੱਚਿਆਂ ਵਿੱਚ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।



ਡਾਊਨ ਸਿੰਡਰੋਮ ਤੋਂ ਪੀੜਤ ਬੱਚਿਆਂ ਨੂੰ ਕੈਂਸਰ ਹੋਣ ਦਾ ਖ਼ਤਰਾ ਵੀ ਵੱਧ ਹੁੰਦਾ ਹੈ।



ਜੇਕਰ ਕਿਸੇ ਬੱਚੇ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਠੀਕ ਨਹੀਂ ਹਨ ਅਤੇ ਉਹ ਪੀਜ਼ਾ, ਬਰਗਰ, ਚਾਉ ਮੇਨ ਅਤੇ ਫਰੈਂਚ ਫਰਾਈਜ਼ ਅਕਸਰ ਖਾਂਦਾ ਹੈ ਤਾਂ ਉਸ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।



ਬੱਚਿਆਂ ਵਿੱਚ ਸਰੀਰਕ ਗਤੀਵਿਧੀਆਂ ਘੱਟ ਹੋਣ ਕਾਰਨ ਬੱਚੇ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।



ਇਸ ਲਈ ਤੁਹਾਨੂੰ ਆਪਣੇ ਬੱਚਿਆਂ ਦੀ ਖਾਣ -ਪੀਣ ਦੀਆਂ ਆਦਤਾਂ ਦੇ ਵਿੱਚ ਸੁਧਾਰ ਕਰਨ ਦੇ ਨਾਲ ਬੱਚੇ ਨੂੰ ਖੇਡਾਂ ਦੇ ਵਿੱਚ ਭਾਗ ਲੈਣ ਦੇ ਉਤਸ਼ਾਹਿਤ ਕਰੋ।