ਘੀਏ 'ਚ ਮੌਜ਼ੂਦ ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨਸ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਉਂਝ ਤਾਂ ਸਾਰਿਆਂ ਦੇ ਘਰਾਂ 'ਚ ਘੀਏ ਦੀ ਸਬਜ਼ੀ ਬਣਾਈ ਜਾਂਦੀ ਹੈ ਪਰ ਘੀਏ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ।

ਇਹ ਜੂਸ ਸਰੀਰ ਨੂੰ ਠੰਡਾ ਰੱਖਦਾ ਹੈ। ਘੀਏ ’ਚ 90% ਤੋਂ ਵੱਧ ਪਾਣੀ ਹੁੰਦਾ ਹੈ। ਗਰਮੀਆਂ ’ਚ ਇਹ ਸਰੀਰ ਨੂੰ ਡੀਟੌਕਸੀਫਾਈ ਕਰਕੇ ਠੰਡਕ ਦਿੰਦਾ ਹੈ।



ਇਹ ਜੂਸ ਡਾਇਬਟੀਜ਼ ਵਾਲਿਆਂ ਲਈ ਵੀ ਲਾਭਕਾਰੀ ਹੈ। ਰੋਜ਼ਾਨਾ ਖਾਲੀ ਪੇਟ ਘੀਏ ਦਾ ਜੂਸ ਬਲੱਡ ਸ਼ੂਗਰ ਕਾਬੂ 'ਚ ਰੱਖਣ ’ਚ ਮਦਦਗਾਰ ਹੈ।

ਇਹ ਜੂਸ ਸਰੀਰ ’ਚੋਂ ਟੌਕਸਿਨਸ ਨੂੰ ਕੱਢਦਾ ਹੈ, ਜਿਸ ਨਾਲ ਸਕਿੱਨ ਨੂੰ ਫਾਇਦਾ ਮਿਲਦਾ ਹੈ ਅਤੇ ਚਿਹਰੇ 'ਤੇ ਗਲੋ ਆਉਂਦਾ ਹੈ।



ਇਹ ਜੂਸ ਯੂਰੀਨਰੀ ਇਨਫੈਕਸ਼ਨ ਜਾਂ ਜਲਣ ਵਾਲੇ ਮਰੀਜ਼ਾਂ ਲਈ ਲਾਭਕਾਰੀ ਹੈ।

ਇਹ ਜੂਸ ਯੂਰੀਨਰੀ ਇਨਫੈਕਸ਼ਨ ਜਾਂ ਜਲਣ ਵਾਲੇ ਮਰੀਜ਼ਾਂ ਲਈ ਲਾਭਕਾਰੀ ਹੈ।

ਘੀਏ ਦਾ ਜੂਸ ਲਿਵਰ ਦੀ ਡੀਟੌਕਸ ਕਰਦਾ ਹੈ, ਖਾਸ ਕਰ ਕੇ ਜੇਕਰ ਤੁਸੀਂ ਤੇਲ, ਮਸਾਲੇ ਵਾਲੇ ਭੋਜਨ ਦਾ ਸੇਵਨ ਕਰਦੇ ਹੋ।

ਪੋਟਾਸ਼ੀਅਮ ਅਤੇ ਸੋਡੀਅਮ ਦੇ ਸੰਤੁਲਨ ਨਾਲ ਦਿਲ ਦੀ ਸਿਹਤ ਵਧੀਆ ਬਣੀ ਰਹਿੰਦੀ ਹੈ।