ਅੱਜਕੱਲ ਤੇਜ਼ ਰਫ਼ਤਾਰ ਵਾਲੀ ਲਾਈਫ ਵਿੱਚ ਜਦੋਂ ਭੁੱਖ ਲੱਗਦੀ ਹੈ ਜਾਂ ਪਾਰਟੀ ਦਾ ਮਨ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਬਰਗਰ ਜਾਂ ਪਿੱਜ਼ਾ ਖਾਣਾ ਪਸੰਦ ਕਰਦੇ ਹਨ।

ਗਰਮਾ-ਗਰਮ ਪਿੱਜ਼ਾ ਜਾਂ ਕਰਿਸਪੀ ਬਰਗਰ ਸੁਣਕੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ।

ਗਰਮਾ-ਗਰਮ ਪਿੱਜ਼ਾ ਜਾਂ ਕਰਿਸਪੀ ਬਰਗਰ ਸੁਣਕੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ।

ਬੱਚੇ ਅਤੇ ਨੌਜਵਾਨ ਦੋਹਾਂ ਇਸਦੇ ਸ਼ੌਕੀਨ ਹਨ। ਪਰ ਹਰ ਇਕ ਬਾਈਟ ਸਾਡੇ ਸਰੀਰ ਨੂੰ ਅੰਦਰੋਂ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਇਹ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।

ਸਿਹਤ ਮਾਹਿਰਾਂ ਦੇ ਅਨੁਸਾਰ, ਬਰਗਰ ਅਤੇ ਪਿੱਜ਼ਾ ਵਰਗੇ ਫਾਸਟ ਫੂਡ ਬਹੁਤ ਜ਼ਿਆਦਾ ਪ੍ਰੋਸੈਸਡ ਹੁੰਦੇ ਹਨ।

ਇਨ੍ਹਾਂ ਵਿੱਚ ਪੋਸ਼ਕ ਤੱਤ ਘੱਟ ਹੁੰਦੇ ਹਨ ਤੇ ਟ੍ਰਾਂਸ ਫੈਟ, ਨਮਕ, ਚੀਨੀ ਅਤੇ ਪ੍ਰਿਜ਼ਰਵੇਟਿਵਜ਼ ਬਹੁਤ ਹੁੰਦੇ ਹਨ। ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਖਰਾਬ ਕਰਕੇ ਹੌਲੀ-ਹੌਲੀ ਗੰਭੀਰ ਬਿਮਾਰੀਆਂ ਪੈਦਾ ਕਰਦੇ ਹਨ।

ਬਰਗਰ ਤੇ ਪਿੱਜ਼ਾ ਵਿੱਚ ਮੌਜੂਦ ਸੈਚੁਰੇਟੇਡ ਫੈਟ ਅਤੇ ਕਾਰਬੋਹਾਈਡ੍ਰੇਟ ਸਰੀਰ ਵਿੱਚ ਚਰਬੀ ਵਧਾਉਂਦੇ ਹਨ।

ਇਹਨਾਂ ਨੂੰ ਵਾਰ-ਵਾਰ ਖਾਣ ਨਾਲ ਵਜ਼ਨ ਤੇਜ਼ੀ ਨਾਲ ਵਧਦਾ ਹੈ ਅਤੇ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਥਾਇਰਾਇਡ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਫਾਸਟ ਫੂਡਜ਼ 'ਚ ਫਾਇਬਰ ਘੱਟ ਹੁੰਦਾ ਹੈ, ਜਿਸ ਨਾਲ ਕਬਜ਼, ਐਸਿਡਿਟੀ, ਗੈਸ ਅਤੇ ਅਪਚ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਜ਼ਿਆਦਾ ਪ੍ਰੋਸੈਸਡ ਚੀਜ਼ਾਂ ਅਤੇ ਮੀਟ ਖਾਣ ਨਾਲ ਅੰਤੜਿਆਂ 'ਤੇ ਵੀ ਮਾੜਾ ਅਸਰ ਪੈਂਦਾ ਹੈ।

ਜ਼ਿਆਦਾ ਪ੍ਰੋਸੈਸਡ ਚੀਜ਼ਾਂ ਅਤੇ ਮੀਟ ਖਾਣ ਨਾਲ ਅੰਤੜਿਆਂ 'ਤੇ ਵੀ ਮਾੜਾ ਅਸਰ ਪੈਂਦਾ ਹੈ।

ਇਨ੍ਹਾਂ ਫੂਡਜ਼ ਵਿੱਚ ਟ੍ਰਾਂਸ ਫੈਟ ਜ਼ਿਆਦਾ ਹੁੰਦਾ ਹੈ, ਜੋ ਮਾੜਾ ਕੋਲੈਸਟ੍ਰੋਲ ਵਧਾਉਂਦਾ ਅਤੇ ਚੰਗਾ ਕੋਲੈਸਟ੍ਰੋਲ ਘਟਾਉਂਦਾ ਹੈ। ਇਸ ਨਾਲ ਨਸਾਂ ਬੰਦ ਹੋ ਸਕਦੀਆਂ ਹਨ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।

ਲੰਮੇ ਸਮੇਂ ਤੱਕ ਫਾਸਟ ਫੂਡ ਖਾਣ ਨਾਲ ਮਾਨਸਿਕ ਤਣਾਅ, ਚਿੜਚਿੜਾਪਣ ਅਤੇ ਡਿਪ੍ਰੈਸ਼ਨ ਵਧ ਸਕਦੇ ਹਨ।

ਇਸ ਦੇ ਨਾਲ ਵੱਧ ਤੇਲ ਅਤੇ ਚੀਨੀ ਚਮੜੀ 'ਤੇ ਪਿੰਪਲਸ, ਮੁਹਾਂਸੇ ਅਤੇ ਵਾਲ ਰੁੱਖੇ ਹੋ ਜਾਣ ਜਾਂ ਝੜਨ ਦਾ ਕਾਰਨ ਬਣ ਸਕਦੇ ਹਨ।