ਜਿਹੜੇ ਮਰਦ ਲੰਬੇ ਸਮੇਂ ਤੱਕ ਫ਼ੋਨ ਅਤੇ ਲੈਪਟਾਪ ਵਰਤਦੇ ਹਨ, ਉਹਨਾਂ ਵਿੱਚ ਅਜ਼ੂਸਪਰਮੀਆ (ਸ਼ੁਕਰਾਣੂਆਂ ਦੀ ਘੱਟ ਗਿਣਤੀ) ਅਤੇ ਓਲੀਗੋਜ਼ੂਸਪਰਮੀਆ (ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣਾ) ਵਰਗੀਆਂ ਸਮੱਸਿਆਵਾਂ ਦੇ ਨਿਸ਼ਾਨ ਮਿਲੇ ਹਨ।

ਕਲਕੱਤਾ ਯੂਨੀਵਰਸਿਟੀ ਅਤੇ IRMS ਦੀ ਖੋਜ ਨੇ ਦੱਸਿਆ ਕਿ ਮੋਬਾਈਲ ਫੋਨ ਦੀ ਵੱਧ ਵਰਤੋਂ ਸ਼ੁਕਰਾਣੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਚੁਸਤਾ ਘਟਾ ਰਹੀ ਹੈ।

ਫ਼ੋਨ ਅਤੇ ਲੈਪਟਾਪ ਤੋਂ ਨਿਕਲਣ ਵਾਲੀ ਰੇਡੀਓ ਫ੍ਰੀਕੁਐਂਸੀ ਰੇਡੀਏਸ਼ਨ ਅੰਡਕੋਸ਼ ਦਾ ਤਾਪਮਾਨ ਵਧਾ ਦਿੰਦੀ ਹੈ, ਜਿਸ ਨਾਲ ਨੁਕਸਾਨ ਹੁੰਦਾ ਹੈ।

ਕਲਕੱਤਾ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸੁਜੈ ਘੋਸ਼ ਦੇ ਮੁਤਾਬਕ, ਜੇ ਨੌਜਵਾਨ ਪੰਜ ਘੰਟੇ ਤੋਂ ਵੱਧ ਸਮਾਂ ਆਪਣਾ ਮੋਬਾਈਲ ਜੇਬ ਵਿੱਚ ਅਤੇ ਲੈਪਟਾਪ ਗੋਦੀ ਵਿੱਚ ਰੱਖ ਕੇ ਵਰਤਦੇ ਹਨ, ਤਾਂ ਇਹ ਉਨ੍ਹਾਂ ਦੀ ਜਣਨ ਸ਼ਕਤੀ 'ਤੇ ਪ੍ਰਭਾਵ ਪਾ ਸਕਦਾ ਹੈ।

ਮਰਦਾਂ 'ਚ ਸ਼ੁਕਰਾਣੂਆਂ ਦੀ ਸਿਹਤਮੰਦ ਉਤਪਤੀ ਲਈ ਉਹਨਾਂ ਦਾ ਤਾਪਮਾਨ ਸਰੀਰ ਦੇ ਤਾਪਮਾਨ ਤੋਂ 2-3 ਡਿਗਰੀ ਘੱਟ ਹੋਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ, ਸਿਹਤਮੰਦ ਮਰਦਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ 15 ਤੋਂ 200 ਮਿਲੀਅਨ ਪ੍ਰਤੀ ਮਿਲੀਲੀਟਰ ਹੋਣੀ ਚਾਹੀਦੀ ਹੈ। ਇਸ ਤੋਂ ਘੱਟ ਗਿਣਤੀ ਵਾਲੇ ਮਰਦਾਂ ਨੂੰ ਬਾਂਝਪਨ ਦੀ ਸਮੱਸਿਆ ਹੋ ਸਕਦੀ ਹੈ।

30 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਵਿੱਚ, ਜੋ ਲੰਬੇ ਸਮੇਂ ਤੱਕ ਲੈਪਟਾਪ ਅਤੇ ਮੋਬਾਈਲ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਅਤੇ ਗਿਣਤੀ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ।

ਇਲੈਕਟ੍ਰਾਨਿਕ ਗੈਜੇਟਸ ਦੀ ਵਰਤੋਂ ਦਿਮਾਗ ਨੂੰ ਥਕਾ ਰਹੀ ਹੈ, ਅੱਖਾਂ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਨੀਂਦ ਵਿੱਚ ਵੀ ਵਿਘਨ ਪਾ ਰਹੀ ਹੈ।

ਨੌਜਵਾਨਾਂ 'ਚ ਜੀਵਨ ਸ਼ੈਲੀ ਨਾਲ ਸਬੰਧਤ ਸਕਾਰਾਤਮਕਤਾ ਲਿਆਉਣ ਦੀ ਲੋੜ ਹੈ, ਤਾਂ ਜੋ ਉਹ ਤੰਦਰੁਸਤ ਰਹਿ ਸਕਣ ਅਤੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਰਹਿ ਸਕਣ।

ਜਣਨ ਸ਼ਕਤੀ ਵਧਾਉਣ ਲਈ ਸਾਬੁਤ ਅਨਾਜ ਖਾਓ ਅਤੇ ਭੋਜਨ ਵਿੱਚ ਪ੍ਰੋਟੀਨ ਵਧਾਓ। ਪੂਰੀ ਨੀਂਦ ਲਵੋ ਅਤੇ ਤਣਾਅ ਤੋਂ ਦੂਰ ਰਹੋ। ਸ਼ਰਾਬ, ਸਿਗਰਟ ਵਰਗੇ ਨਸ਼ੀਲੇ ਪਦਾਰਥਾਂ ਤੋਂ ਦੂਰ ਰਹੋ।

ਜ਼ਿੰਕ, ਫੋਲਿਕ ਐਸਿਡ ਅਤੇ ਵਿਟਾਮਿਨ ਸੀ ਨਾਲ ਭਰਪੂਰ ਖੁਰਾਕ ਖਾਓ।

ਜ਼ਿੰਕ, ਫੋਲਿਕ ਐਸਿਡ ਅਤੇ ਵਿਟਾਮਿਨ ਸੀ ਨਾਲ ਭਰਪੂਰ ਖੁਰਾਕ ਖਾਓ।

ਲੈਪਟਾਪ ਵਰਤਦੇ ਸਮੇਂ ਸਰੀਰ ਤੋਂ ਦੂਰੀ ਬਣਾਓ ਅਤੇ ਹੇਠਾਂ ਗੱਦੀ ਜਾਂ ਪੈਡ ਰੱਖੋ।

ਲੈਪਟਾਪ ਵਰਤਦੇ ਸਮੇਂ ਸਰੀਰ ਤੋਂ ਦੂਰੀ ਬਣਾਓ ਅਤੇ ਹੇਠਾਂ ਗੱਦੀ ਜਾਂ ਪੈਡ ਰੱਖੋ।

ਮੇਜ਼ ਤੇ ਕੰਮ ਕਰਨਾ ਵਧੀਆ ਹੈ। ਮੋਬਾਈਲ ਨੂੰ ਲੰਬੇ ਸਮੇਂ ਲਈ ਜੇਬ ਜਾਂ ਗੋਦੀ ਵਿੱਚ ਨਾ ਰੱਖੋ।

ਮੇਜ਼ ਤੇ ਕੰਮ ਕਰਨਾ ਵਧੀਆ ਹੈ। ਮੋਬਾਈਲ ਨੂੰ ਲੰਬੇ ਸਮੇਂ ਲਈ ਜੇਬ ਜਾਂ ਗੋਦੀ ਵਿੱਚ ਨਾ ਰੱਖੋ।