ਅੱਜਕੱਲ੍ਹ ਔਰਤਾਂ ਵਿੱਚ ਕਿਡਨੀ ਦੀ ਬਿਮਾਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਕਿਡਨੀ ਸਰੀਰ ਤੋਂ ਜ਼ਹਿਰਲੇ ਪਦਾਰਥ ਬਾਹਰ ਕੱਢਦੀ ਹੈ, ਤੇ ਜੇ ਇਹ ਠੀਕ ਨਾ ਕੰਮ ਕਰੇ ਤਾਂ ਸਰੀਰ ਵਿੱਚ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

ਪੈਰਾਂ ਅਤੇ ਚਿਹਰੇ 'ਚ ਸੋਜ ਆ ਜਾਣਾ, ਖ਼ਾਸ ਕਰਕੇ ਸਵੇਰੇ ਉਠਣ ਤੋਂ ਬਾਅਦ, ਕਿਡਨੀ ਦੀ ਕਾਰਗੁਜ਼ਾਰੀ ਘਟਣ ਦਾ ਸੰਕੇਤ ਹੋ ਸਕਦਾ ਹੈ ਅਤੇ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਥਕਾਵਟ ਅਤੇ ਕਮਜ਼ੋਰੀ - ਕਿਡਨੀ ਦੀ ਬਿਮਾਰੀ ਕਾਰਨ ਐਨੀਮੀਆ ਹੋ ਸਕਦਾ ਹੈ, ਜਿਸ ਨਾਲ ਭੁੱਖ ਘੱਟ ਜਾਂਦੀ ਹੈ, ਸਰੀਰ 'ਚ ਊਰਜਾ ਦੀ ਕਮੀ ਆ ਜਾਂਦੀ ਹੈ ਅਤੇ ਹਮੇਸ਼ਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।

ਯੂਰਿਨਰੀ ਟ੍ਰੈਕਟ ਇਨਫੈਕਸ਼ਨ (UTI) — ਵਾਰ-ਵਾਰ UTI ਹੋਣਾ, ਪਿਸ਼ਾਬ ਕਰਨ ਵੇਲੇ ਜਲਣ ਜਾਂ ਦਰਦ ਮਹਿਸੂਸ ਹੋਣਾ, ਜੋ ਇਲਾਜ ਨਾ ਕਰਵਾਉਣ ‘ਤੇ ਇਨਫੈਕਸ਼ਨ ਕਿਡਨੀ ਤੱਕ ਫੈਲਾ ਸਕਦਾ ਹੈ।

ਪਿਸ਼ਾਬ ਵਿੱਚ ਬਦਲਾਅ — ਰੰਗ, ਮਾਤਰਾ ਜਾਂ ਆਦਤਾਂ ਵਿੱਚ ਤਬਦੀਲੀ ਆ ਜਾਣਾ, ਪਿਸ਼ਾਬ ਵਿੱਚ ਝੱਗ ਬਣਨਾ ਜਾਂ ਖੂਨ ਆਉਣਾ ਕਿਡਨੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਡਾਕਟਰਾਂ ਦੇ ਅਨੁਸਾਰ, ਕਿਡਨੀ ਖਰਾਬੀ ਦੇ ਸ਼ੁਰੂਆਤੀ ਦੌਰ ਵਿੱਚ ਲੱਛਣ ਅਕਸਰ ਹਲਕੇ ਹੁੰਦੇ ਹਨ, ਇਸ ਲਈ ਸਮੇਂ-ਸਮੇਂ ‘ਤੇ ਨਿਯਮਿਤ ਬਲੱਡ ਅਤੇ ਯੂਰਿਨ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ।

ਬਚਾਅ ਲਈ, ਨਿਯਮਿਤ ਸਿਹਤ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ ਜੇ ਕਿਡਨੀ ਬਿਮਾਰੀ ਦਾ ਖਤਰਾ ਹੋਵੇ।



ਦਿਨ ਭਰ ਵੱਧ ਪਾਣੀ ਪੀਓ, ਲੂਣ, ਤੇਲ ਅਤੇ ਤਲੇ-ਭੁੰਨੇ ਖਾਣੇ ਤੋਂ ਬਚੋ।

ਜੇ ਪਿਸ਼ਾਬ ਵਿੱਚ ਜਲਣ ਜਾਂ ਕੋਈ ਬਦਲਾਅ ਨਜ਼ਰ ਆਏ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।