ਇੱਕ ਨਵੀਂ ਰਿਸਰਚ ਮੁਤਾਬਕ, ਬਲੈਕ ਕੌਫੀ ਲਿਵਰ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ, ਖ਼ਾਸਕਰ ਫੈਟੀ ਲਿਵਰ ਵਾਲੇ ਲੋਕਾਂ ਲਈ।

ਮਾਹਿਰ ਕਹਿੰਦੇ ਹਨ ਕਿ ਇਹ ਲਿਵਰ ਵਿੱਚ ਜੰਮ ਰਹੀ ਚਰਬੀ ਘਟਾਉਂਦੀ ਹੈ, ਸੋਜ ਕੰਟਰੋਲ ਕਰਦੀ ਹੈ ਅਤੇ ਸੈਲਾਂ ਨੂੰ ਨੁਕਸਾਨ ਤੋਂ ਬਚਾਉਂਦੀ ਹੈ।

ਜਿਹੜੇ ਲੋਕ ਰੋਜ਼ਾਨਾ ਸੀਮਿਤ ਮਾਤਰਾ ਵਿੱਚ ਬਲੈਕ ਕੌਫੀ ਪੀਂਦੇ ਹਨ, ਉਨ੍ਹਾਂ ‘ਚ ਫੈਟੀ ਲਿਵਰ ਦੇ ਗੰਭੀਰ ਰੂਪ ਦਾ ਖਤਰਾ ਘੱਟ ਰਹਿੰਦਾ ਹੈ।

ਮਾਹਿਰ ਕਹਿੰਦੇ ਹਨ ਕਿ ਬਲੈਕ ਕੌਫੀ ਵਿੱਚ ਖੰਡ, ਦੁੱਧ ਜਾਂ ਕ੍ਰੀਮ ਨਹੀਂ ਮਿਲਾਉਣੀ ਚਾਹੀਦੀ, ਕਿਉਂਕਿ ਇਨ੍ਹਾਂ ਵਿੱਚ ਮੌਜੂਦ ਸ਼ੂਗਰ ਅਤੇ ਚਰਬੀ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਸਾਦੀ ਬਲੈਕ ਕੌਫੀ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਕੈਫੀਨ ਲਿਵਰ ਨੂੰ ਡੀਟੌਕਸ ਕਰਨ ਅਤੇ ਫੈਟੀ ਲਿਵਰ ਦੇ ਖਤਰੇ ਨੂੰ ਘਟਾਉਣ ਵਿੱਚ ਮਦਦਗਾਰ ਹੁੰਦੇ ਹਨ।

ਬਲੈਕ ਕੌਫੀ ਵਿੱਚ ਦਾਲਚੀਨੀ ਜਾਂ ਹਲਦੀ ਮਿਲਾਉਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਦਾਲਚੀਨੀ ਬਲੱਡ ਸ਼ੂਗਰ ਅਤੇ ਚਰਬੀ ਨੂੰ ਕੰਟਰੋਲ ਕਰਦੀ ਹੈ ਅਤੇ ਕੌਫੀ ਨੂੰ ਹਲਕਾ ਮਿੱਠਾ ਸੁਆਦ ਦਿੰਦੀ ਹੈ।

ਹਲਦੀ ਵਿੱਚ ਮੌਜੂਦ ਕਰਕੁਮਿਨ ਲਿਵਰ ਦੀ ਸੋਜ ਘਟਾਉਂਦਾ ਹੈ ਅਤੇ ਸੈਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਤੁਸੀਂ ਅੱਧਾ ਚਮਚ ਹਲਦੀ ਪਾਊਡਰ ਕੌਫੀ ਵਿੱਚ ਮਿਲਾ ਸਕਦੇ ਹੋ।

ਅਦਰਕ ਆਪਣੀ ਸੋਜ-ਰੋਧਕ ਅਤੇ ਪਾਚਨ-ਸੰਬੰਧੀ ਖੂਬੀਆਂ ਲਈ ਮਸ਼ਹੂਰ ਹੈ। ਇਸ ਨੂੰ ਕੌਫੀ 'ਚ ਸ਼ਾਮਲ ਕਰਨ ਨਾਲ ਲਿਵਰ ਦੀ ਕਾਰਗੁਜ਼ਾਰੀ ਸੁਧਰਦੀ ਹੈ ਅਤੇ ਫੈਟ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ।