ਜਿਵੇਂ ਹੀ ਸਰਦੀਆਂ ਆਉਂਦੀਆਂ ਹਨ, ਠੰਡੀ ਹਵਾਵਾਂ ਨਾਲ ਨਾਲ ਕਈ ਲੋਕਾਂ ਲਈ ਜੋੜਾਂ ਦਾ ਦਰਦ ਵੀ ਵੱਧ ਜਾਂਦਾ ਹੈ।

ਖਾਸਕਰ ਜਿਨ੍ਹਾਂ ਨੂੰ ਗਠੀਆ ਜਾਂ ਜੋੜਾਂ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਇਹ ਮੌਸਮ ਔਖਾ ਹੋ ਜਾਂਦਾ ਹੈ। ਠੰਡ ਨਾਲ ਖੂਨ ਦਾ ਪ੍ਰਭਾਵ ਹੌਲੀ ਹੋ ਜਾਂਦਾ ਹੈ ਤੇ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ। ਪਰ ਕੁਝ ਆਸਾਨ ਘਰੇਲੂ ਨੁਸਖੇ ਅਪਣਾ ਕੇ ਇਸ ਦਰਦ ਤੋਂ ਰਾਹਤ ਮਿਲ ਸਕਦੀ ਹੈ।

ਸਰਦੀਆਂ 'ਚ ਜੋੜਾਂ ਦੇ ਦਰਦ ਦੇ ਕਈ ਕਾਰਨ ਹੁੰਦੇ ਹਨ। ਸਰਦੀਆਂ 'ਚ ਖੂਨ ਦਾ ਸੰਚਾਰ ਹੌਲੀ ਹੋਣ ਨਾਲ ਦਰਦ ਵੱਧਦਾ ਹੈ।

ਧੁੱਪ ਘੱਟ ਮਿਲਣ ਨਾਲ ਵਿਟਾਮਿਨ D ਦੀ ਘਾਟ ਹੋ ਜਾਂਦੀ ਹੈ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਵੱਧ ਉਮਰ ਜਾਂ ਮੋਟਾਪਾ ਜੋੜਾਂ 'ਤੇ ਦਬਾਅ ਪਾਉਂਦੇ ਹਨ।

ਪੁਰਾਣੀ ਸੱਟ, ਇਨਫੈਕਸ਼ਨ ਜਾਂ ਪਰਿਵਾਰਕ ਗਠੀਆ ਦਾ ਇਤਿਹਾਸ ਵੀ ਕਾਰਣ ਬਣ ਸਕਦੇ ਹਨ। ਇਸ ਤੋਂ ਇਲਾਵਾ, ਯੂਰਿਕ ਐਸਿਡ ਵੱਧ ਜਾਣ ਨਾਲ ਵੀ ਜੋੜਾਂ ਵਿੱਚ ਦਰਦ ਸ਼ੁਰੂ ਹੋ ਸਕਦਾ ਹੈ।

ਸਰਦੀਆਂ 'ਚ ਗਠੀਆ ਜਾਂ ਜੋੜਾਂ ਦੇ ਦਰਦ ਤੋਂ ਰਾਹਤ ਲਈ ਕੁਝ ਸੌਖੇ ਘਰੇਲੂ ਉਪਾਅ ਅਪਣਾਏ ਜਾ ਸਕਦੇ ਹਨ। ਰੋਜ਼ ਸਵੇਰੇ ਤੇ ਰਾਤ ਨੂੰ ਸਰ੍ਹੋਂ ਜਾਂ ਤਿਲ ਦੇ ਗਰਮ ਤੇਲ ਨਾਲ ਜੋੜਾਂ ਦੀ 10–15 ਮਿੰਟ ਮਾਲਿਸ਼ ਕਰੋ, ਇਸ ਨਾਲ ਖੂਨ ਦਾ ਸੰਚਾਰ ਸੁਧਰਦਾ ਹੈ ਤੇ ਸੋਜ ਘਟਦੀ ਹੈ।

ਰਾਤ ਨੂੰ ਇੱਕ ਗਿਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਪੀਣ ਨਾਲ ਵੀ ਦਰਦ ਤੇ ਸੋਜ ਵਿੱਚ ਆਰਾਮ ਮਿਲਦਾ ਹੈ, ਕਿਉਂਕਿ ਹਲਦੀ ਵਿੱਚ ਮੌਜੂਦ ਕਰਕਿਊਮਿਨ ਪ੍ਰਭਾਵਸ਼ਾਲੀ ਔਖਧੀ ਤੱਤ ਹੈ।

ਗਠੀਆ ਦੇ ਦਰਦ ਤੋਂ ਰਾਹਤ ਲਈ ਅਜਵਾਇਨ ਜਾਂ ਮੇਥੀ ਦਾਣੇ ਬਹੁਤ ਫਾਇਦੇਮੰਦ ਹਨ। ਇੱਕ ਚਮਚ ਦਾਣੇ ਰਾਤ ਭਰ ਪਾਣੀ 'ਚ ਭਿਓ ਕੇ ਸਵੇਰੇ ਖਾਲੀ ਪੇਟ ਖਾਓ ਜਾਂ ਉਹ ਪਾਣੀ ਪੀਓ, ਇਸ ਨਾਲ ਸੋਜ ਤੇ ਦਰਦ ਘਟਦਾ ਹੈ। ਨਾਲ ਹੀ ਦਿਨ ਵਿੱਚ 2–3 ਵਾਰ ਗਰਮ ਪਾਣੀ ਦੀ ਬੋਤਲ ਜਾਂ ਹੀਟ ਪੈਕ ਨਾਲ ਜੋੜਾਂ ਦਾ ਸੇਕ ਕਰੋ, ਇਸ ਨਾਲ ਜਕੜਨ ਤੇ ਦਰਦ ਦੋਵਾਂ ਵਿੱਚ ਆਰਾਮ ਮਿਲਦਾ ਹੈ।

ਰੋਜ਼ ਸਵੇਰੇ 15–20 ਮਿੰਟ ਧੁੱਪ ਲਓ। ਇਸ ਨਾਲ ਵਿਟਾਮਿਨ ਡੀ ਮਿਲਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

ਦੋਵੇਂ 'ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ। ਸਵੇਰੇ ਖਾਲੀ ਪੇਟ 2–3 ਲੱਸਣ ਦੀਆਂ ਕਲੀਆਂ ਖਾਓ ਜਾਂ ਚਾਹ 'ਚ ਅਦਰਕ ਸ਼ਾਮਲ ਕਰੋ।

ਇਕ ਟੱਬ ਗਰਮ ਪਾਣੀ 'ਚ 1 ਕੱਪ Epsom Salt ਪਾਓ ਤੇ ਪੈਰ 15 ਮਿੰਟ ਰੱਖੋ। ਇਸ 'ਚ ਮੌਜੂਦ ਮੈਗਨੀਸ਼ੀਅਮ ਦਰਦ ਤੇ ਸੋਜ ਦੋਵੇਂ ਘਟਾਉਂਦਾ ਹੈ।