ਨਾਰੀਅਲ ਪਾਣੀ ਇੱਕ ਕੁਦਰਤੀ ਊਰਜਾ ਡ੍ਰਿੰਕ ਹੈ ਜੋ ਸਰੀਰ ਨੂੰ ਤੁਰੰਤ ਤਾਜ਼ਗੀ ਤੇ ਪੋਸ਼ਣ ਦਿੰਦਾ ਹੈ। ਇਸ ਵਿੱਚ ਇਲੈਕਟ੍ਰੋਲਾਈਟਸ, ਪੋਟੈਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਵਿਟਾਮਿਨ C ਵਰਗੇ ਤੱਤ ਹੁੰਦੇ ਹਨ ਜੋ ਸਰੀਰ ਨੂੰ ਹਾਈਡਰੇਟ ਰੱਖਦੇ ਹਨ।

ਸਵੇਰੇ ਖਾਲੀ ਪੇਟ ਨਾਰੀਅਲ ਪਾਣੀ ਪੀਣਾ ਸਭ ਤੋਂ ਲਾਭਕਾਰੀ ਹੁੰਦਾ ਹੈ। ਖਾਣ ਤੋਂ ਤੁਰੰਤ ਬਾਅਦ ਨਾ ਪੀਓ, ਘੱਟੋ-ਘੱਟ 1 ਘੰਟੇ ਦਾ ਅੰਤਰ ਰੱਖੋ।

ਬਹੁਤ ਠੰਢਾ ਜਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਨਾਰੀਅਲ ਪਾਣੀ ਨਾ ਪੀਓ। ਜੇਕਰ ਤੁਸੀਂ ਵਰਕਆਉਟ ਕਰਦੇ ਹੋ, ਤਾਂ ਵਰਕਆਉਟ ਤੋਂ ਬਾਅਦ ਪੀ ਸਕਦੇ ਹੋ।

ਸਰੀਰ ਨੂੰ ਕੁਦਰਤੀ ਤੌਰ ‘ਤੇ ਹਾਈਡਰੇਟ ਰੱਖਦਾ ਹੈ। ਹੀਟਸਟ੍ਰੋਕ ਤੇ ਡੀਹਾਈਡਰੇਸ਼ਨ ਤੋਂ ਬਚਾਅ ਕਰਦਾ ਹੈ।

ਪਾਚਨ ਸੁਧਾਰੇ: ਨੈਚੁਰਲ ਐਨਜ਼ਾਈਮ ਨਾਲ ਕਬਜ਼ ਅਤੇ ਗੈਸ ਨੂੰ ਘਟਾਉਂਦਾ ਹੈ ਅਤੇ ਗੁਟ ਹੈਲਥ ਨੂੰ ਬੁਸਟ ਕਰਦਾ ਹੈ। ਪਾਚਣ ਪ੍ਰਣਾਲੀ ਨੂੰ ਸੁਧਾਰਦਾ ਹੈ ਤੇ ਐਸੀਡਿਟੀ ਘਟਾਉਂਦਾ ਹੈ।

ਹਾਰਟ ਹੈਲਥ ਲਈ ਚੰਗਾ: ਪੋਟਾਸ਼ੀਅਮ ਨਾਲ ਬਲਡ ਪ੍ਰੈਸ਼ਰ ਨਿਯੰਤਰਿਤ ਰੱਖਦਾ ਹੈ ਅਤੇ ਕੋਲੈਸਟ੍ਰੋਲ ਘਟਾਉਂਦਾ ਹੈ।

ਵਜ਼ਨ ਘਟਾਉਣ ਵਿੱਚ ਮਦਦ: ਘੱਟ ਕੈਲੋਰੀ ਅਤੇ ਫਾਈਬਰ ਨਾਲ ਭੁੱਖ ਕੰਟਰੋਲ ਕਰਦਾ ਹੈ ਅਤੇ ਮੈਟਾਬੋਲਿਜ਼ਮ ਵਧਾਉਂਦਾ ਹੈ।

ਚਮੜੀ ਨੂੰ ਚਮਕਦਾਰ ਬਣਾਏ: ਵਿਟਾਮਿਨ C ਅਤੇ ਐਂਟੀਆਕਸੀਡੈਂਟਸ ਨਾਲ ਨਮੀ ਪ੍ਰਦਾਨ ਕਰਦਾ ਹੈ ਅਤੇ ਝੁਰੜੀਆਂ ਘਟਾਉਂਦਾ ਹੈ।

ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ।

ਕਿਡਨੀ ਸਟੋਨ ਰੋਕੇ: ਪ੍ਰਾਈਮਰੀ ਯੂਰਿਨ ਨਾਲ ਕਿਡਨੀ ਨੂੰ ਸਾਫ਼ ਕਰਦਾ ਹੈ ਅਤੇ ਪੱਥਰੀ ਦਾ ਖ਼ਤਰਾ ਘਟਾਉਂਦਾ ਹੈ।

ਹੱਡੀਆਂ ਅਤੇ ਮਾਸ਼ਪੇਸ਼ੀਆਂ ਮਜ਼ਬੂਤ ਕਰੇ: ਮੈਗਨੀਸ਼ੀਅਮ ਅਤੇ ਕੈਲਸ਼ੀਅਮ ਨਾਲ ਬੋਨ ਡੈਂਸਿਟੀ ਵਧਾਉਂਦਾ ਹੈ ਅਤੇ ਕਰੈਂਪਸ ਰੋਕਦਾ ਹੈ।