ਖਾਲੀ ਪੇਟ ਪਾਣੀ ਪੀਣ ਵਾਲੇ ਜ਼ਰਾ ਦੇਣ ਧਿਆਨ, ਕਿਤੇ ਫਾਇਦੇ ਦੀ ਥਾਂ ਹੋ ਨਾ ਜਾਵੇ ਗੜਬੜ ਪਾਣੀ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸਰੀਰ ਦਾ 70% ਹਿੱਸਾ ਪਾਣੀ ਨਾਲ ਬਣਿਆ ਹੈ। ਜੇਕਰ ਅਸੀਂ ਦਿਨ 'ਚ ਘੱਟ ਪਾਣੀ ਪੀਂਦੇ ਹਾਂ, ਤਾਂ ਸਾਨੂੰ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਾਨੂੰ ਚੱਕਰ ਆਉਣੇ ਅਤੇ ਉਲਟੀਆਂ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਅਸੀਂ ਖਾਲੀ ਪੇਟ ਜ਼ਿਆਦਾ ਪਾਣੀ ਪੀਂਦੇ ਹਾਂ ਤਾਂ ਵੀ ਸਾਨੂੰ ਉਸ ਨਾਲ ਨੁਕਸਾਨ ਹੋ ਸਕਦੇ ਹਨ। ਸਾਡਾ ਸਰੀਰ ਇਲੈਕਟ੍ਰੋਲਾਈਟਸ ਦੇ ਸੰਤੁਲਨ 'ਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਬਹੁਤ ਜ਼ਿਆਦਾ ਪਾਣੀ ਪੀਂਦੇ ਹਾਂ, ਤਾਂ ਇਹ ਸੰਤੁਲਨ ਵਿਗੜ ਸਕਦਾ ਹੈ। ਇਸ ਨਾਲ ਕਮਜ਼ੋਰੀ, ਥਕਾਵਟ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਦੋਂ ਅਸੀਂ ਲੋੜ ਤੋਂ ਜ਼ਿਆਦਾ ਪਾਣੀ ਪੀਂਦੇ ਹਾਂ ਤਾਂ ਗੁਰਦਿਆਂ 'ਤੇ ਦਬਾਅ ਵਧ ਜਾਂਦਾ ਹੈ। ਇਸ ਕਾਰਨ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੇ ਬਹੁਤ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿੱਚ ਸੋਡੀਅਮ ਦਾ ਪੱਧਰ ਘੱਟ ਜਾਂਦਾ ਹੈ, ਜਿਸ ਨੂੰ ਹਾਈਪੋਨੇਟ੍ਰੀਮੀਆ ਕਿਹਾ ਜਾਂਦਾ ਹੈ। ਇਹ ਸਥਿਤੀ ਕਾਫੀ ਗੰਭੀਰ ਹੋ ਸਕਦੀ ਹੈ। ਇਸਦੇ ਲੱਛਣਾਂ ਵਿੱਚ ਉਲਟੀਆਂ, ਮਾਸਪੇਸ਼ੀਆਂ ਵਿੱਚ ਕੜਵੱਲ ਅਤੇ ਸਿਰ ਦਰਦ ਸ਼ਾਮਲ ਹਨ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਖਾਲੀ ਪੇਟ ਜ਼ਿਆਦਾ ਪਾਣੀ ਪੀਣ ਨਾਲ ਪਾਚਨ ਤੰਤਰ 'ਤੇ ਵੀ ਅਸਰ ਪੈਂਦਾ ਹੈ। ਇਸ ਨਾਲ ਗੈਸ, ਬਦਹਜ਼ਮੀ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।