ਕੀ ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ ਖਾਣਾ ਚਾਹੀਦਾ ਅੰਡਾ?

Published by: ਏਬੀਪੀ ਸਾਂਝਾ

ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ, ਜੇਕਰ ਕਿਸੇ ਨੂੰ ਸ਼ੂਗਰ ਹੁੰਦੀ ਹੈ ਤਾਂ ਉਹ ਇਸ ਨੂੰ ਖੁਰਾਕ ‘ਤੇ ਕਾਬੂ ਪਾ ਕੇ ਕੰਟਰੋਲ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਮਾਹਰ ਦੱਸਦੇ ਹਨ ਕਿ ਇੱਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੂਪਰਫੂਡ ਹਨ, ਜੋ ਕਿ ਸ਼ੂਗਰ ਦੇ ਮਰੀਜ਼ ਸੁਰੱਖਿਅਤ ਢੰਗ ਨਾਲ ਖਾ ਸਕਦੇ ਹਨ, ਪਰ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਆਂਡਿਆਂ ਵਿੱਚ ਪ੍ਰੋਟੀਨ, ਸਿਹਤਮੰਦ ਚਰਬੀ, ਵਿਟਾਮਿਨ ਅਤੇ ਖਣਿਜ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਨਾਲ ਊਰਜਾ ਮਿਲਦੀ ਹੈ ਅਤੇ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੇ ਹਨ, ਇਸ ਕਰਕੇ ਉਹ ਬਲੱਡ ਸ਼ੂਗਰ ਦੇ ਪੱਧਰ ਵਿੱਚ ਅਚਾਨਕ ਵਾਧੇ ਦਾ ਜ਼ੋਖਮ ਪੈਦਾ ਨਹੀਂ ਕਰਦੇ

Published by: ਏਬੀਪੀ ਸਾਂਝਾ

ਆਂਡਿਆਂ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਕਿ ਭੁੱਖ ਨੂੰ ਕੰਟਰੋਲ ਕਰਨ ਅਤੇ ਭਾਰ ਨੂੰ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਸ਼ੂਗਰ ਰੋਗੀਆਂ ਨੂੰ ਦਿਲ ਦੀ ਬਿਮਾਰੀ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਅੰਡੇ ਦਿਲ ਲਈ ਵੀ ਫਾਇਦੇਮੰਦ ਹਨ

Published by: ਏਬੀਪੀ ਸਾਂਝਾ

ਮਾਹਰਾਂ ਦਾ ਕਹਿਣਾ ਹੈ ਕਿ ਅੰਡੇ ਵਿੱਚ ਮੌਜੂਦ ਪੌਸ਼ਟਿਕ ਤੱਤ ਇਨਸੁਲਿਨ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਂਦੇ ਹਨ, ਜੋ ਕਿ ਬਲੱਡ ਸ਼ੂਗਰ ਨੂੰ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਮਾਹਰਾਂ ਦੇ ਅਨੁਸਾਰ ਸ਼ੂਗਰ ਦੇ ਰੋਗੀ ਰੋਜ਼ ਇੱਕ ਜਾਂ ਦੋ ਉਬਲੇ ਹੋਏ ਅੰਡੇ ਖਾ ਸਕਦੇ ਹਨ

Published by: ਏਬੀਪੀ ਸਾਂਝਾ

ਹਾਲਾਂਕਿ ਤਲੇ ਹੋਏ ਆਂਡੇ ਜਾਂ ਆਮਲੇਟ ਨੂੰ ਬਹੁਤ ਜ਼ਿਆਦਾ ਤੇਲ ਅਤੇ ਮਸਾਲੇ ਪਾਉਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਕੋਲੈਸਟ੍ਰੋਲ ਨੂੰ ਵਧਾ ਸਕਦਾ ਹੈ

Published by: ਏਬੀਪੀ ਸਾਂਝਾ

ਅੰਡੇ ਦੀ ਸਫੇਦੀ ਬਹੁਤ ਫਾਇਦੇਮੰਦ ਹੁੰਦੀ ਹੈ, ਕਿਉਂਕਿ ਇਨ੍ਹਾਂ ਵਿੱਚ ਜ਼ਿਆਦਾ ਪ੍ਰਟੀਨ ਅਤੇ ਘੱਟ ਚਰਬੀ ਹੁੰਦੀ ਹੈ, ਪਾਲਕ, ਟਮਾਟਰ ਅਤੇ ਸ਼ਿਮਲਾ ਮਿਰਚ ਵਰਗੀਆਂ ਸਿਹਤਮੰਦ ਸਬਜੀਆਂ ਨਾਲ ਆਮਲੇਟ ਖਾਣਾ ਫਾਇਦੇਮੰਦ ਹੈ

Published by: ਏਬੀਪੀ ਸਾਂਝਾ