ਲਿਪਸਟਿਕ ਦੀ ਵਰਤੋਂ ਹਰ ਔਰਤ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ।

ਇਸ ਦੀ ਵਰਤੋਂ ਕਰਨ ਨਾਲ ਚਿਹਰੇ ਦੇ ਫੀਚਰਸ ਨਿਖਰ ਕੇ ਸਾਹਮਣੇ ਆ ਜਾਂਦੇ ਹਨ।

ਲਿਪਸਟਿਕ ਦੀ ਵਰਤੋਂ ਲੜਕੀਆਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਦਾ ਇੱਕ ਤਰੀਕਾ ਹੈ।

ਲਿਪਸਟਿਕ ਦੀ ਵਰਤੋਂ ਲੜਕੀਆਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਦਾ ਇੱਕ ਤਰੀਕਾ ਹੈ।

ਕੈਲੀਫੋਰਨੀਆ ਯੂਨੀਵਰਸਿਟੀ ਦੇ ਬਰਕਲੇ ਸਕੂਲ ਆਫ਼ ਪਬਲਿਕ ਹੈਲਥ ਦੇ ਇੱਕ ਅਧਿਐਨ ਦੇ ਅਨੁਸਾਰ, ਬਜ਼ਾਰ 'ਚ ਉਪਲਬਧ ਜ਼ਿਆਦਾਤਰ ਲਿਪ ਗਲਾਸ ਅਤੇ ਲਿਪਸਟਿਕ ਵਿੱਚ ਅਜਿਹੇ ਕੈਮੀਕਲ ਹੁੰਦੇ ਹਨ ਜੋ ਲਿਪਸਟਿਕ ਨੂੰ ਨੁਕਸਾਨਦੇਹ ਬਣਾਉਂਦੇ ਹਨ ਅਤੇ ਲਿਪਸਟਿਕ ਦੁਆਰਾ ਕੈਂਸਰ ਦੇ ਖ਼ਤਰੇ ਨੂੰ ਵਧਾਉਂਦੇ ਹਨ।



ਅਧਿਐਨ ਦੌਰਾਨ, ਲਿਪਸਟਿਕ ਅਤੇ ਲਿਪ ਗਲਾਸ ਵਿੱਚ ਕ੍ਰੋਮੀਅਮ, ਲੀਡ ਜਾਂ ਕੱਚ ਦੇ ਟੁਕੜੇ, ਐਲੂਮੀਨੀਅਮ ਅਤੇ ਕੈਡਮੀਅਮ ਵਰਗੇ ਕਈ ਹੋਰ ਹਾਨੀਕਾਰਕ ਰਸਾਇਣ ਵੀ ਪਾਏ ਗਏ।



ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਰਸਾਇਣਾਂ ਕਾਰਨ ਲਿਪਸਟਿਕ ਲਗਾਉਣ ਵਾਲੀਆਂ ਔਰਤਾਂ ਵਿੱਚ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ।



ਲਿਪਸਟਿਕ ਵਿੱਚ ਪਾਏ ਜਾਣ ਵਾਲੇ ਜ਼ਿਆਦਾਤਰ ਤੱਤ ਅਤੇ ਰਸਾਇਣ ਕੈਂਸਰ ਦਾ ਗੰਭੀਰ ਖ਼ਤਰਾ ਬਣਾਉਂਦੇ ਹਨ।



ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ ਦੀ ਚਮੜੀ 'ਤੇ ਐਲਰਜੀ ਹੋਣ ਦਾ ਖਤਰਾ ਵੀ ਵਧ ਸਕਦਾ ਹੈ।



ਅਧਿਐਨਾਂ ਦੇ ਅਨੁਸਾਰ, ਭੋਜਨ ਖਾਣ ਅਤੇ ਪਾਣੀ ਪੀਣ ਦੌਰਾਨ ਲਿਪਸਟਿਕ ਤੋਂ ਰਸਾਇਣ ਸਰੀਰ ਵਿੱਚ ਪਹੁੰਚ ਸਕਦੇ ਹਨ। ਇਸ ਨਾਲ ਐਲਰਜੀ ਦਾ ਖ਼ਤਰਾ ਵਧ ਸਕਦਾ ਹੈ।



ਲਿਪਸਟਿਕ ਲਗਾਉਣ ਨਾਲ ਚਮੜੀ 'ਤੇ ਧੱਫੜ, ਸੋਜ ਅਤੇ ਖੁਜਲੀ ਵਧ ਸਕਦੀ ਹੈ।