ਭੰਗ ਦੀ ਚਾਹ ਦੂਰ ਕਰੇਗੀ ਸਰੀਰ ਦੀਆਂ ਆਹ ਬਿਮਾਰੀਆਂ

ਤੁਲਸੀ, ਦੁੱਧ, ਬਲੈਕ ਟੀ ਜਾਂ ਨਿੰਬੂ ਵਾਲੀ ਚਾਹ ਤਾਂ ਬਹੁਤ ਵਾਰ ਪੀਤੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਭੰਗ ਦੀ ਚਾਹ ਬਾਰੇ ਦੱਸਣ ਜਾ ਰਹੇ ਹਾਂ।

ਭੰਗ ਦੀ ਚਾਹ ਐਂਟੀ ਆਕਸੀਡੈਂਟਸ, ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ, ਮਿਨਰਲਜ਼ ਅਤੇ ਫਾਈਬਰ ਵਰਗੇ ਗੁਣਾਂ ਨਾਲ ਭਰਪੂਰ ਹੁੰਦੀ ਹੈ।

ਭੰਗ ਦੀ ਚਾਹ ਗਠੀਏ ਦੇ ਦਰਦ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਦਾ ਰਾਮਬਾਣ ਇਲਾਜ਼ ਹੈ।

ਅਧਿਐਨ ਦੇ ਅਨੁਸਾਰ ਸੀਮਤ ਮਾਤਰਾ ‘ਚ ਭੰਗ ਦਾ ਸੇਵਨ ਸਿਹਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਇਸ ਦਾ ਸੇਵਨ ਨਸ਼ਾ ਕਰਨ ਦੀ ਬਜਾਏ ਸਹੀ ਰੂਪ ‘ਚ ਕਰਨਾ ਵਧੀਆ ਹੁੰਦਾ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਭੰਗ ਦੀ ਚਾਹ ਪੀਣ ਨਾਲ ਦਰਦ, ਮਤਲੀ, ਚਿੰਤਾ ਆਦਿ ਨੂੰ ਘਟਾਉਣ ‘ਚ ਸਹਾਇਤਾ ਮਿਲ ਸਕਦੀ ਹੈ।

ਕਿਉਂਕਿ ਇਸ ‘ਚ ਵਿਟਾਮਿਨ, ਪੌਸ਼ਟਿਕ ਤੱਤ ਅਤੇ ਐਂਟੀ ਆਕਸੀਡੈਂਟ ਵਰਗੇ ਗੁਣ ਹੁੰਦੇ ਹਨ।

ਭੰਗ ਦੀ ਚਾਹ ਪੀਣ ਨਾਲ ਖੂਨ ਦਾ ਸੰਚਾਰ ਦਿਲ ਨੂੰ ਸਿਹਤਮੰਦ ਰੱਖਦਾ ਹੈ।

ਜੋ ਲੋਕ ਤਣਾਅ ਵਿੱਚ ਹਨ, ਉਹ ਇਸ ਚਾਹ ਦਾ ਸੇਵਨ ਕਰ ਸਕਦੇ ਹਨ, ਇਹ ਚਾਹ ਉਨ੍ਹਾਂ ਨੂੰ ਅੰਦਰੂਨੀ ਤਾਕਤ ਦਿੰਦੀ ਹੈ।

ਇਸ ਦੇ ਨਾਲ ਹੀ ਇਸ ਚਾਹ ਨੂੰ ਪੀਣ ਦਾ ਫ਼ਾਇਦਾ ਇਹ ਹੈ ਕਿ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਨ੍ਹਾਂ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ।

ਇਹ ਚਾਹ ਫੇਫੜਿਆਂ ਦੀਆਂ ਸਮੱਸਿਆਵਾਂ ਅਤੇ ਸਰੀਰ ਦੇ ਪੁਰਾਣੇ ਦਰਦ ਤੋਂ ਵੀ ਰਾਹਤ ਦਿੰਦੀ ਹੈ।

ਮਾਹਿਰਾਂ ਦੁਆਰਾ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਜੇਕਰ ਭੰਗ ਦਾ ਸੇਵਨ ਸੀਮਤ ਮਾਤਰਾ ਵਿੱਚ ਕੀਤਾ ਜਾਵੇ ਤਾਂ ਇਹ ਮਨੁੱਖੀ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦਾ।