ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਡੱਬਾਬੰਦ ਮਿਲਕ ਪਾਊਡਰ ਦੇ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਹਾਲ ਦੇ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WHO) ਨੇ ਮੈਡੀਕਲ ਜਰਨਲ ਲੈਂਸੇਟ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੁਨੀਆ ਦੇ ਸਾਰੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ WHO ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਦੁੱਧ ਦਾ ਪਾਊਡਰ ਪੀਣ ਨਾਲ ਬੱਚਿਆਂ ਵਿੱਚ ਕਈ ਬਿਮਾਰੀਆਂ ਹੋ ਸਕਦੀਆਂ ਹਨ ਕਿਉਂਕਿ ਬੰਦ ਡੱਬਿਆਂ ਵਿੱਚ ਉਪਲਬਧ ਮਿਲਕ ਪਾਊਡਰ ਬਿਨ੍ਹਾਂ ਮਿਲਾਈ ਵਾਲਾ ਹੁੰਦਾ ਹੈ, ਜੋ ਬੱਚਿਆਂ ਨੂੰ ਓਨਾ ਪੋਸ਼ਣ ਨਹੀਂ ਦਿੰਦਾ ਜਿੰਨਾ ਕਿ ਬੱਚੇ ਦੇ ਸਰੀਰ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ ਇਸ ਤੋਂ ਇਲਾਵਾ ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕਈ ਕੰਪਨੀਆਂ ਦੇ ਦੁੱਧ ਦੇ ਪਾਊਡਰ 'ਚ ਬਨਸਪਤੀ ਤੇਲ ਅਤੇ ਚੀਨੀ ਮਿਲਾਈ ਜਾਂਦੀ ਹੈ ਜੋ ਬੱਚੇ ਲਈ ਬੇਹੱਦ ਹੀ ਹਾਨੀਕਾਰਕ ਹਨ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਮਿਲਕ ਪਾਊਡਰ 'ਚ ਕਈ ਤਰ੍ਹਾਂ ਦੇ ਖਣਿਜ ਵੱਖਰੇ ਤੌਰ 'ਤੇ ਮਿਲਾਏ ਜਾਂਦੇ ਹਨ, ਜਿਨ੍ਹਾਂ ਦੀ ਨਵਜੰਮੇ ਬੱਚੇ ਨੂੰ ਜ਼ਰੂਰਤ ਨਹੀਂ ਹੁੰਦੀ ਦੁੱਧ ਦੇ ਪਾਊਡਰ ਵਿੱਚ ਸ਼ਾਮਲ ਕੀਤੇ ਗਏ ਵਿਟਾਮਿਨ ਅਤੇ ਖਣਿਜ ਨਵਜੰਮੇ ਬੱਚੇ ਲਈ ਹਜ਼ਮ ਕਰਨਾ ਆਸਾਨ ਨਹੀਂ ਹੁੰਦਾ ਇੰਨਾ ਹੀ ਨਹੀਂ ਦੁੱਧ ਦਾ ਪਾਊਡਰ ਪੀਣ ਨਾਲ ਬੱਚਿਆਂ ਨੂੰ ਦਸਤ, ਖਾਂਸੀ, ਜ਼ੁਕਾਮ ਆਦਿ ਸਮੇਤ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਡਾਕਟਰਾਂ ਦੀ ਸਲਾਹ ਹੈ ਕਿ ਨਵਜੰਮੇ ਬੱਚੇ ਨੂੰ ਘੱਟੋ-ਘੱਟ 6 ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਸਰਕਾਰ ਵੱਖ-ਵੱਖ ਪ੍ਰੋਗਰਾਮ ਚਲਾ ਕੇ ਮਾਂਵਾਂ ਨੂੰ ਦੁੱਧ ਚੁੰਘਾਉਣ ਬਾਰੇ ਵੀ ਜਾਗਰੂਕ ਕਰਦੀ ਹੈ