ਇਲਾਇਚੀ ਅਜਿਹੀ ਚੀਜ਼ ਹੈ ਜੋ ਕਿ ਹਰ ਘਰ ਦੇ ਵਿੱਚ ਪਾਈ ਜਾਂਦੀ ਹੈ।



ਇਸ ਦੇ ਸੇਵਨ ਨਾਲ ਪੱਥਰੀ, ਗਲੇ ਦੀ ਸਮੱਸਿਆ, ਕੱਫ, ਗੈਸ, ਬਵਾਸੀਰ, ਟੀ.ਬੀ., ਕਿੱਲ ਅਤੇ ਝੜਦੇ ਵਾਲਾਂ ਵਰਗੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।



ਵਧੇ ਹੋਏ ਢਿੱਡ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ 2 ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ।



ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ1, ਬੀ6 ਅਤੇ ਵਿਟਾਮਿਨ ਸੀ ਹੁੰਦਾ ਹੈ, ਜੋ ਐਕਸਟਰਾ ਕੈਲੋਰੀ ਬਰਨ ਕਰਨ 'ਚ ਮਦਦ ਕਰਦਾ ਹੈ।



ਜੇਕਰ ਦਿਨ ਭਰ ਕੰਮ ਕਰਨ ਤੋਂ ਬਾਅਦ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਤਾਂ ਤੁਸੀਂ ਨੀਂਦ ਵਾਲੀ ਦਵਾਈ ਦੀ ਥਾਂ ਇਲਾਇਚੀ ਦਾ ਸੇਵਨ ਕਰੋ।



ਨੈਚੁਰਲ ਤਰੀਕੇ ਨਾਲ ਨੀਂਦ ਲੈਣ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਓ।



ਇਸ ਨਾਲ ਨੀਂਦ ਆਵੇਗੀ ਅਤੇ ਖਰਾਟੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

ਇਸ ਨਾਲ ਨੀਂਦ ਆਵੇਗੀ ਅਤੇ ਖਰਾਟੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

ਰੋਜ਼ਾਨਾ ਇਸ ਦਾ ਕਾੜ੍ਹਾ ਪੀਣੀ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ।



ਇਸ ਦਾ ਕਾੜ੍ਹਾ ਬਣਾਉਣ ਲਈ ਇਲਾਇਚੀ ਪਾਊਡਰ ਨੂੰ ਪਾਣੀ 'ਚ ਉਬਾਲੋ। ਹੁਣ ਕਾੜ੍ਹੇ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁਝ ਦਿਨ ਪੀਣ ਨਾਲ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।



ਗੈਸ, ਐਸਡਿਟੀ, ਕਬਜ਼ ਦੀ ਸਮੱਸਿਆ ਨੂੰ ਇਲਾਇਚੀ ਨਾਲ ਦੂਰ ਕੀਤਾ ਜਾ ਸਕਦਾ ਹੈ।



ਇਸ ਦੇ ਨਾਲ ਹੀ ਹਿਚਕੀ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਲਾਇਚੀ ਨੂੰ ਚਬਾਉਣ ਨਾਲ ਭਾਰ ਵੀ ਘੱਟ ਹੋਵੇਗਾ।

ਇਸ ਦੇ ਨਾਲ ਹੀ ਇਹ ਅਸਥਮਾ, ਜੁਕਾਮ, ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਹੁੰਚਦੀ ਹੈ।



ਇਹ ਬਲਗਮ ਤੇ ਕੱਫ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਨ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।

ਇਹ ਬਲਗਮ ਤੇ ਕੱਫ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਨ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।