MASLD ਨੂੰ ਪਹਿਲਾਂ ਨਾਨ-ਅਲਕੋਹਲਿਕ ਫੈਟੀ ਲਿਵਰ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਇਹ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਲਿਵਰ ’ਤੇ ਫੈਟ ਜਮ੍ਹਾਂ ਹੋ ਜਾਂਦੀ ਹੈ। ਇਹ ਉਨ੍ਹਾਂ ਲੋਕਾਂ ’ਚ ਹੁੰਦਾ ਹੈ, ਜੋ ਵੱਧ ਸ਼ਰਾਬ ਪੀਂਦੇ ਹਨ। ਇਹ ਡਾਇਬਟੀਜ਼, ਮੋਟਾਪੇ, ਹਾਈ ਬਲੱਡ ਪ੍ਰੈਸ਼ਰ ਜਾਂ ਹਾਈ ਕੋਲੈਸਟਰੋਲ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। US ਦੇ ਕੈਲੀਫੋਰਨੀਆ ਵਿਖੇ ਸੀਡਰਜ਼-ਸਿਨਾਈ ਮੈਡੀਕਲ ਸੈਂਟਰ ਦੇ ਭਾਰਤੀ ਮੂਲ ਦੇ ਖੋਜਕਾਰ ਹਰਸ਼ ਡੀ. ਤ੍ਰਿਵੇਦੀ ਦੀ ਅਗਵਾਈ ਹੇਠ ਕੀਤੇ ਗਏ ਅਧਿਐਨ ਨਾਲ ਪਤਾ ਚੱਲਿਆ ਹੈ ਕਿ ਕਸਰਤ ਉਹਨਾਂ ਮਰੀਜ਼ਾਂ ਲਈ ਵੀ ਫਾਇਦੇਮੰਦ ਹੋ ਸਕਦੀ ਹੈ ਜੋ ਲਿਵਰ ਸਿਰੋਸਿਸ ਤੱਕ ਪਹੁੰਚ ਚੁਕੇ ਹਨ। ਲਿਵਰ ਇੰਟਰਨੈਸ਼ਨਲ ਜਰਨਲ ’ਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਾ ਹੈ ਕਿ ਵਜ਼ਨ ਘਟਾਉਣ ਤੋਂ ਇਲਾਵਾ ਕਸਰਤ ਲਿਵਰ ਦੀ ਚਰਬੀ ਨੂੰ ਘੱਟ ਕਰਨ, ਸੋਜ ’ਚ ਸੁਧਾਰ ਤੇ ਦਿਲ ਦੇ ਸਿਹਤਮੰਦ ਰੱਖਣ ’ਚ ਮਦਦ ਕਰ ਸਕਦਾ ਹੈ। ਖੋਜੀਆਂ ਨੇ ਕਿਹਾ ਕਿ ਕਸਰਤ ਲਿਵਰ ਦੀ ਬਿਮਾਰੀ ਦੇ ਸਾਰੇ ਪੜਾਵਾਂ ਦੇ ਆਧਾਰ ’ਤੇ ਸਰੀਰਕ ਸਰਗਰਮੀ ਨੂੰ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ। ਇਥੋਂ ਤੱਕ ਕਿ ਸਿਰੋਸਿਸ ਨਾਲ ਪੀੜਤ ਲੋਕ ਵੀ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਸਰਤ ਕਰ ਸਕਦੇ ਹਨ। ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਕਸਰਤ ਨਾਲ ਲਿਵਰ ਸਬੰਧੀ ਸਮੱਸਿਆ ’ਚ ਕਮੀ ਆਉਂਦੀ ਹੈ ਤੇ ਬਿਹਤਰ ਨਤੀਜੇ ਮਿਲਦੇ ਹਨ। ਰੈਗੂਲਰ ਸਰੀਰਕ ਸਰਗਰਮੀ ਇੰਸੂਲਿਨ ਸੰਵੇਦਨਸ਼ੀਲਤਾ ’ਚ ਸੁਧਾਰ ਕਰਦੀ ਹੈ।