ਫਲਾਂ ਦੇ ਰਾਜੇ ਅੰਬ ਵਿੱਚ ਫਾਈਬਰ, ਵਿਟਾਮਿਨ-ਸੀ, ਵਿਟਾਮਿਨ-ਏ ਅਤੇ ਕਈ ਹੋਰ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਫਾਇਦੇ ਦਿੰਦੇ ਹਨ।

ਪਰ ਕੈਮੀਕਲ ਨਾਲ ਪਕਾਇਆ ਅੰਬ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਪਰ ਕੈਮੀਕਲ ਨਾਲ ਪਕਾਇਆ ਅੰਬ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

FSSAI ਅਨੁਸਾਰ, ਅੰਬ ਨੂੰ ਕੈਮੀਕਲ ਜਿਵੇਂ ਕਿ ਕੈਲਸ਼ੀਅਮ ਕਾਰਬਾਈਡ ਨਾਲ ਪਕਾਉਣਾ ਗੈਰ-ਕਾਨੂੰਨੀ ਅਤੇ ਅਸੁਰੱਖਿਅਤ ਹੈ।

ਇਹ ਕੈਮੀਕਲ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਅਤੇ ਪੇਟ, ਜਿਗਰ, ਅਤੇ ਸਾਹ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ।



FSSAI ਸਿਫਾਰਸ਼ ਕਰਦਾ ਹੈ ਕਿ ਅੰਬ ਕੁਦਰਤੀ ਤਰੀਕੇ ਨਾਲ ਪਕਾਏ ਜਾਣ ਜਾਂ ਇਥੀਲੀਨ ਗੈਸ ਵਰਗੇ ਸੁਰੱਖਿਅਤ ਵਿਕਲਪਾਂ ਦੀ ਵਰਤੋਂ ਕੀਤੀ ਜਾਵੇ।

ਜੇ ਅੰਬ ਵਿੱਚ ਅਜੀਬ ਸੁਗੰਧ ਜਾਂ ਅਸਮਾਨ ਪੱਕਣ ਦੇ ਨਿਸ਼ਾਨ ਹੋਣ, ਤਾਂ ਉਹ ਕੈਮੀਕਲ ਨਾਲ ਪਕਾਏ ਹੋ ਸਕਦੇ ਹਨ।

ਜਦੋਂ ਵੀ ਤੁਸੀਂ ਅੰਬ ਖਰੀਦੋ, ਤਾਂ ਵੇਖੋ ਕਿ ਅੰਬਾਂ 'ਤੇ ਚਿੱਟੇ ਜਾਂ ਨੀਲੇ ਰੰਗ ਦੇ ਨਿਸ਼ਾਨ ਨਾ ਹੋਣ। ਜੇ ਹੋਣ, ਤਾਂ ਅਜਿਹਾ ਅੰਬ ਨਕਲੀ ਹੁੰਦੇ ਹਨ, ਇਹਨਾ ਨੂੰ ਨਾ ਖਰੀਦੋ।

ਅੰਬਾਂ ਨੂੰ ਘਰ ਲਿਆਉਣ ਤੋਂ ਬਾਅਦ ਇੱਕ ਬਾਲਟੀ ਪਾਣੀ ਵਿੱਚ ਡੁਬੋ ਕੇ ਰੱਖੋ।

ਅੰਬਾਂ ਨੂੰ ਘਰ ਲਿਆਉਣ ਤੋਂ ਬਾਅਦ ਇੱਕ ਬਾਲਟੀ ਪਾਣੀ ਵਿੱਚ ਡੁਬੋ ਕੇ ਰੱਖੋ।

ਜੇ ਅੰਬ ਪਾਣੀ ਵਿੱਚ ਡੁੱਬ ਜਾਣ, ਤਾਂ ਉਹ ਕੁਦਰਤੀ ਤੌਰ 'ਤੇ ਪੱਕੇ ਹੋਏ ਹੁੰਦੇ ਹਨ ਅਤੇ ਸਿਹਤ ਲਈ ਲਾਭਦਾਇਕ ਹੁੰਦੇ ਹਨ। ਜੇ ਅੰਬ ਉੱਪਰ ਤੈਰਦੇ ਹੋਣ, ਤਾਂ ਸਮਝੋ ਕਿ ਉਹ ਕੈਮੀਕਲ ਨਾਲ ਤਿਆਰ ਕੀਤੇ ਹੋਏ ਹਨ।

ਜੇਕਰ ਆਮ ਕੈਮੀਕਲ ਨਾਲ ਪਕਾਇਆ ਗਿਆ ਹੋਵੇ, ਤਾਂ ਉਸਨੂੰ ਕੱਟਣ 'ਤੇ ਕਿਨਾਰਿਆਂ ਅਤੇ ਅੰਦਰਲੇ ਗੁੱਦੇ ਦਾ ਰੰਗ ਵੱਖ-ਵੱਖ ਹੋ ਸਕਦਾ ਹੈ।

ਕੈਮੀਕਲ ਵਾਲੇ ਅੰਬ ਕਦੇ ਵੀ ਰਸਦਾਰ ਨਹੀਂ ਹੁੰਦੇ, ਇਨ੍ਹਾਂ ਨੂੰ ਕੱਟਣ 'ਤੇ ਕੋਈ ਰਸ ਨਹੀਂ ਨਿਕਲਦਾ।