ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਭਾਰਤ ਦੇ ਵਿੱਚ ਵੀ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਹੈਰਾਨ ਕਰ ਵਾਲੇ ਹਨ ਪਰ ਪਿਛਲੇ ਕੁੱਝ ਸਮੇਂ ਤੋਂ ਬੱਚੇ ਵੀ ਹਾਰਟ ਅਟੈਕ ਦਾ ਸ਼ਿਕਾਰ ਬਣ ਰਹੇ ਹਨ। ਕਈ ਬੱਚਿਆਂ ਦੀ ਮੌਤ ਦਾ ਕਾਰਨ ਹੀ ਦਿਲ ਦਾ ਦੌਰਾ ਪੈਣਾ ਸੀ ਅਜਿਹੇ 'ਚ ਆਓ ਜਾਣਦੇ ਹਾਂ ਕਿ ਬੱਚਿਆਂ 'ਚ ਹਾਰਟ ਅਟੈਕ ਕਿਉਂ ਵਧ ਰਿਹਾ ਹੈ ਅਤੇ ਅਸੀਂ ਇਸ ਨੂੰ ਕਿਵੇਂ ਰੋਕ ਸਕਦੇ ਹਾਂ ਡਾਕਟਰਾਂ ਅਨੁਸਾਰ ਕੁਝ ਬੱਚਿਆਂ ਨੂੰ ਜਨਮ ਤੋਂ ਹੀ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਹਨ। ਬੱਚਾ ਮਾਂ ਦੀ ਕੁੱਖ ਵਿੱਚ ਹੁੰਦਿਆਂ ਹੀ ਜਮਾਂਦਰੂ ਦਿਲ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਇਨ੍ਹਾਂ ਵਿਚ ਦਿਲ ਵਿਚ ਛੇਕ ਅਤੇ ਦਿਲ ਦੀਆਂ ਕੁਝ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਕਾਰਨ ਬੱਚੇ ਦੇ ਦਿਲ ਦੇ ਵਾਲਵ ਅਤੇ ਨਾੜੀਆਂ 'ਤੇ ਮਾੜਾ ਅਸਰ ਪੈਂਦਾ ਹੈ ਕਈ ਮਾਮਲਿਆਂ ਵਿੱਚ, ਮਾਪੇ ਇਸ ਗੱਲ ਤੋਂ ਵੀ ਅਣਜਾਣ ਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਅਜਿਹੀ ਖਤਰਨਾਕ ਬਿਮਾਰੀ ਹੈ ਸਿਹਤ ਮਾਹਿਰਾਂ ਅਨੁਸਾਰ ਬੱਚਿਆਂ ਵਿੱਚ ਦਿਲ ਦੇ ਰੋਗਾਂ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਵੱਧ ਰਿਹਾ ਮੋਟਾਪਾ ਹੈ ਅੱਜ ਕੱਲ੍ਹ ਬੱਚੇ ਬਾਹਰ ਘੱਟ ਖੇਡ ਰਹੇ ਹਨ, ਉਨ੍ਹਾਂ ਦਾ ਮਾਨਸਿਕ ਤਣਾਅ ਵੱਧ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਬੀਪੀ ਵੱਧ ਰਿਹਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਰਿਹਾ ਹੈ ਜੇਕਰ ਬੱਚੇ ਦੀ ਛਾਤੀ 'ਚ ਦਰਦ ਹੋਵੇ ਅਤੇ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਹਸਪਤਾਲ ਲੈ ਜਾਓ ਜਨਮ ਸਮੇਂ ਬੱਚੇ ਦੇ ਦਿਲ ਦੇ ਸਾਰੇ ਟੈਸਟ ਕਰਵਾਓ। ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖੋ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਕਰੋ। ਬੱਚਿਆਂ ਨੂੰ ਬਾਹਰ ਖੇਡਣ ਲਈ ਉਤਸ਼ਾਹਿਤ ਕਰੋ ਅਤੇ ਮੋਬਾਈਲ ਫੋਨ ਦੀ ਵਰਤੋਂ ਘੱਟ ਕਰਨ ਦਿਓ