ਡਾਇਬਟੀਜ਼ ਦੇ ਮਰੀਜ਼ਾਂ ਲਈ ਵਰਦਾਨ ਇਹ ਮਸਾਲਾ, ਦੁੱਧ 'ਚ ਪਾ ਕੇ ਕਰੋ ਸੇਵਨ



ਕੁਝ ਘਰੇਲੂ ਉਪਚਾਰ ਵੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਹਨ।



ਜਿਸ ਵਿੱਚ ਦਾਲਚੀਨੀ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ।



ਦਾਲਚੀਨੀ ਦੇ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।



ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਵਿਚ ਇਕ ਚੁਟਕੀ ਦਾਲਚੀਨੀ ਪਾਊਡਰ ਮਿਲਾ ਲਓ।



ਇਸ ਦੁੱਧ ਨੂੰ ਪੀਣ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਕਾਫੀ ਹੱਦ ਤੱਕ ਕੰਟਰੋਲ ਹੋ ਜਾਵੇਗਾ ਤੁਸੀਂ ਕਿਸੇ ਹੋਰ ਤਰੀਕੇ ਨਾਲ ਵੀ ਦਾਲਚੀਨੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।




ਇੱਕ ਰਿਪੋਰਟ ਮੁਤਾਬਿਕ ਇਹ ਵੀ ਸਾਹਮਣੇ ਆਇਆ ਹੈ ਕਿ ਦਾਲਚੀਨੀ ਦੇ ਸੇਵਨ ਨਾਲ ਬੇਕਾਬੂ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।


ਕੁਝ ਮਰੀਜ਼ਾਂ ਨੂੰ 3 ਮਹੀਨਿਆਂ ਲਈ 1 ਗ੍ਰਾਮ ਦਾਲਚੀਨੀ ਦਿੱਤੀ ਗਈ ਅਤੇ ਇਹ ਪਾਇਆ ਗਿਆ ਕਿ ਉਨ੍ਹਾਂ ਦੇ ਬਲੱਡ ਸ਼ੂਗਰ ਦੇ ਪੱਧਰ ਵਿੱਚ 17 ਪ੍ਰਤੀਸ਼ਤ ਦੀ ਕਮੀ ਆਈ।



ਦਾਲਚੀਨੀ ਹੋਰ ਵੀ ਕਈ ਬੀਮਾਰੀਆਂ 'ਚ ਕਾਰਗਰ ਸਾਬਤ ਹੁੰਦੀ ਹੈ। ਦਾਲਚੀਨੀ ਦਾ ਸੇਵਨ ਕਰਨ ਨਾਲ ਮੋਟਾਪਾ ਘੱਟ ਹੁੰਦਾ ਹੈ।