ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਹੋਣ ਕਰਕੇ ਲੋਕ ਅਕਸਰ ਹੀ ਲਿਫਟਾਂ ਜਾਂ Escalators ਦੀ ਜ਼ਿਆਦਾ ਵਰਤੋਂ ਕਰਦੇ ਹਨ। ਜਿਸ ਦੇ ਚੱਲਦੇ ਪੌੜੀਆਂ ਚੜ੍ਹਨ ਦਾ ਰੁਝਾਨ ਘੱਟ ਗਿਆ ਹੈ। ਅੱਜ ਤੁਹਾਨੂੰ ਦੱਸਾਂਗੇ ਪੌੜੀਆਂ ਚੜ੍ਹਨ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ। ਪੌੜੀਆਂ ਚੜ੍ਹਨ ਦੇ ਇੰਨੇ ਫ਼ਾਇਦੇ ਹਨ ਕਿ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ। ਇਸ ਲਈ, ਤੁਹਾਨੂੰ ਹਰ ਰੋਜ਼ ਪੌੜੀਆਂ ਦੀਆਂ ਘੱਟੋ-ਘੱਟ ਦੋ ਜਾਂ ਤਿੰਨ ਮੰਜ਼ਿਲਾਂ 'ਤੇ ਚੜ੍ਹਨਾ ਅਤੇ ਉਤਰਨਾ ਚਾਹੀਦਾ ਹੈ। ਪੌੜੀਆਂ ਚੜ੍ਹਨ ਵੇਲੇ ਲੱਤਾਂ ਤੇ ਪੱਟਾਂ ਦੀਆਂ ਮਾਸਪੇਸ਼ੀਆਂ ਐਕਟਿਵ ਰਹਿੰਦੀਆਂ ਹਨ। ਇਸ ਨਾਲ ਤੁਹਾਨੂੰ ਮਜ਼ਬੂਤੀ ਮਿਲਦੀ ਹੈ ਤੇ ਸੰਤੁਲਨ ਵੀ ਵਧਦਾ ਹੈ। ਇਸ ਤੋਂ ਇਲਾਵਾ ਇਹ ਗੋਡਿਆਂ ਦੇ ਦਰਦ ਨੂੰ ਘੱਟ ਕਰਨ 'ਚ ਵੀ ਕਾਫੀ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ ਪੌੜੀਆਂ ਚੜ੍ਹਨਾ ਲੱਤਾਂ ਲਈ ਬਹੁਤ ਵਧੀਆ ਕਸਰਤ ਹੈ। ਪੌੜੀਆਂ ਚੜ੍ਹਨਾ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਰਅਸਲ, ਪੌੜੀਆਂ ਚੜ੍ਹਨ ਨਾਲ ਖਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਵਧਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਰੋਜ਼ਾਨਾ ਪੌੜੀਆਂ ਚੜ੍ਹਨ ਨਾਲ ਫੇਫੜਿਆਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਵੀ ਵਧਦੀ ਹੈ। ਇਸ ਲਈ ਪੌੜੀਆਂ ਚੜ੍ਹਨਾ ਫੇਫੜਿਆਂ ਲਈ ਚੰਗੀ ਕਸਰਤ ਹੈ। ਪੌੜੀਆਂ ਚੜ੍ਹਨਾ ਇੱਕ ਤਰ੍ਹਾਂ ਦੀ ਕਸਰਤ ਹੈ। ਇਸ ਲਈ, ਅਜਿਹਾ ਕਰਦੇ ਸਮੇਂ, ਦਿਮਾਗ ਨੂੰ ਚੰਗੇ ਹਾਰਮੋਨ ਦੀ ਕਿਰਿਆ ਮਹਿਸੂਸ ਹੁੰਦੀ ਹੈ। ਇਸ ਨਾਲ ਮੂਡ ਠੀਕ ਹੁੰਦਾ ਹੈ ਅਤੇ ਤਣਾਅ ਵੀ ਘੱਟ ਹੁੰਦਾ ਹੈ।