ਜੇਕਰ ਤੁਸੀਂ ਰੋਜ਼ਾਨਾ ਬੀਅਰ ਪੀਂਦੇ ਹੋ ਤਾਂ ਸਾਵਧਾਨ ਰਹੋ, ਕਿਉਂਕਿ ਇਹ ਤੁਹਾਡੀ ਸਿਹਤ ਲਈ ਘਾਤਕ ਸਾਬਤ ਹੋ ਸਕਦੀ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਨ੍ਹੀਂ ਦਿਨੀਂ ਬੀਅਰ ਦਾ ਰੁਝਾਨ ਵੱਧ ਰਿਹਾ ਹੈ ਤੇ ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ, ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ।

ਬੀਅਰ ਵਿੱਚ ਬਹੁਤ ਸਾਰੀਆਂ ਕੈਲੋਰੀਆਂ ਹੁੰਦੀਆਂ ਹਨ। ਜਦੋਂ ਇਸ ਨੂੰ ਹਰ ਰੋਜ਼ ਪੀਤਾ ਜਾਂਦਾ ਹੈ, ਤਾਂ ਸਰੀਰ ਵਿੱਚ ਬਹੁਤ ਸਾਰੀ ਕੈਲੋਰੀ ਪਹੁੰਚਦੀ ਹੈ।

ਇਸ ਵਿੱਚ ਕਾਰਬੋਹਾਈਡਰੇਟ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਭਾਰ ਵਧਾ ਸਕਦੇ ਹਨ। ਇਸ ਤੋਂ ਇਲਾਵਾ ਇਸ ਨੂੰ ਪੀਣ ਨਾਲ ਭੁੱਖ ਵੀ ਵਧਦੀ ਹੈ ਤੇ ਜ਼ਿਆਦਾ ਖਾਣ ਨਾਲ ਮੋਟਾਪਾ ਵਧਦਾ ਹੈ।

ਨੈਸ਼ਨਲ ਕੈਂਸਰ ਇੰਸਟੀਚਿਊਟ (NCI) ਨੇ ਕਈ ਅਧਿਐਨਾਂ ਵਿੱਚ ਕਿਹਾ ਹੈ ਕਿ ਸ਼ਰਾਬ ਤੇ ਬੀਅਰ ਕੁਝ ਕਿਸਮਾਂ ਦੇ ਕੈਂਸਰ ਦੇ ਜੋਖਮ ਨੂੰ ਵੀ ਵਧਾਉਂਦੇ ਹਨ।

ਇਸ ਨਾਲ ਮੂੰਹ, ਜਿਗਰ, ਛਾਤੀ ਤੇ ਗਲੇ ਦਾ ਕੈਂਸਰ ਹੋ ਸਕਦਾ ਹੈ।

ਇਸ ਨਾਲ ਮੂੰਹ, ਜਿਗਰ, ਛਾਤੀ ਤੇ ਗਲੇ ਦਾ ਕੈਂਸਰ ਹੋ ਸਕਦਾ ਹੈ।

ਸਤੰਬਰ 2021 ਵਿੱਚ ਜਰਨਲ ਨਿਊਟ੍ਰੀਐਂਟਸ ਵਿੱਚ ਪ੍ਰਕਾਸ਼ਿਤ ਇੱਕ ਹੋਰ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸ਼ਰਾਬ ਪੀਣ ਨਾਲ ਪਾਚਨ ਪ੍ਰਣਾਲੀ ਦੇ ਕੈਂਸਰ ਯਾਨੀ ਕੋਲੋਰੈਕਟਲ ਕੈਂਸਰ ਵੀ ਵਧ ਸਕਦਾ ਹੈ।

ਬੀਅਰ ਤੇ ਸ਼ਰਾਬ ਵਿੱਚ ਪੌਸ਼ਟਿਕ ਤੱਤ ਨਹੀਂ ਹੁੰਦੇ। ਇਸ ਨੂੰ ਪੀਣ ਨਾਲ ਸਰੀਰ ਵਿੱਚ ਮੌਜੂਦ ਕਈ ਪੌਸ਼ਟਿਕ ਤੱਤ ਖਤਮ ਹੋ ਸਕਦੇ ਹਨ।

ਇਸ ਕਾਰਨ ਸਰੀਰ ਵਿੱਚ ਮੈਗਨੀਸ਼ੀਅਮ ਤੇ ਵਿਟਾਮਿਨ ਬੀ ਦੀ ਕਮੀ ਹੋਣ ਲੱਗਦੀ ਹੈ। ਫੋਲਿਕ ਐਸਿਡ ਤੇ ਜ਼ਿੰਕ ਵੀ ਨਸ਼ਟ ਹੋ ਸਕਦੇ ਹਨ, ਜੋ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ।

ਇਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਤੇ ਟ੍ਰਾਈਗਲਿਸਰਾਈਡ ਵਧ ਸਕਦਾ ਹੈ। ਇਸ ਤਰ੍ਹਾਂ ਦਿਲ ਲਈ ਕਈ ਖ਼ਤਰੇ ਪੈਦਾ ਹੋ ਸਕਦੇ ਹਨ।