ਕੈਂਸਰ ਮਾਹਿਰਾਂ ਦਾ ਕਹਿਣਾ ਹੈ ਕਿ ਉਮਰ ਦੇ ਨਾਲ ਕੈਂਸਰ ਦਾ ਖ਼ਤਰਾ ਵਧਦਾ ਹੈ।

40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਖਾਸ ਤੌਰ 'ਤੇ ਚੌਕਸ ਰਹਿਣ ਤੇ ਜੋਖਮ ਦੇ ਕਾਰਕਾਂ ਨੂੰ ਸਮਝਣ ਦੀ ਲੋੜ ਹੈ। ਜੇਕਰ ਤੁਹਾਨੂੰ ਸਰੀਰ ਵਿੱਚ ਕੋਈ ਅਸਧਾਰਨ ਤਬਦੀਲੀਆਂ ਨਜ਼ਰ ਆਉਂਦੀਆਂ ਹਨ ਤਾਂ ਤੁਹਾਨੂੰ ਤੁਰੰਤ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਸਰੀਰ ਦੇ ਕਈ ਹਿੱਸਿਆਂ ਵਿੱਚ ਅਲਸਰ ਦਿਖਾਈ ਦੇ ਸਕਦੇ ਹਨ। ਪ੍ਰਭਾਵਿਤ ਥਾਂ 'ਤੇ ਛੋਟੇ ਜ਼ਖ਼ਮ ਹੋ ਸਕਦੇ ਹਨ। ਚਮੜੀ 'ਤੇ ਜਾਂ ਮੂੰਹ ਦੇ ਅੰਦਰ ਅਜਿਹੇ ਜ਼ਖਮਾਂ ਦੀ ਮੌਜੂਦਗੀ ਨੂੰ ਮੂੰਹ ਦੇ ਕੈਂਸਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।

ਜੇਕਰ ਤੁਸੀਂ ਲੰਬੇ ਸਮੇਂ ਤੋਂ ਅਲਸਰ ਤੋਂ ਪੀੜਤ ਹੋ ਜਾਂ ਤੁਹਾਨੂੰ ਵਾਰ-ਵਾਰ ਅਲਸਰ ਹੁੰਦਾ ਹੈ, ਤਾਂ ਇਸ ਬਾਰੇ ਕਿਸੇ ਮਾਹਿਰ ਨਾਲ ਜ਼ਰੂਰ ਸਲਾਹ ਕਰੋ। ਕੁਝ ਅਲਸਰ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ।

ਸਰੀਰ ਵਿੱਚ ਕੋਈ ਵੀ ਅਸਾਧਾਰਨ ਗੰਢ ਜਾਂ ਸੋਜ ਜੋ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਬਣੀ ਰਹਿੰਦੀ ਹੈ, ਉਸ ਲਈ ਮਾਹਿਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।

ਗਰਦਨ ਵਿੱਚ ਸੋਜ ਗਰਦਨ ਦੇ ਕੈਂਸਰ ਜਾਂ ਮੂੰਹ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ, ਜਦੋਂਕਿ ਛਾਤੀ ਵਿੱਚ ਸੋਜ ਨੂੰ ਛਾਤੀ ਦੇ ਕੈਂਸਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।

ਜੇਕਰ ਤੁਸੀਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਦਾ ਅਨੁਭਵ ਕਰ ਰਹੇ ਹੋ ਤਾਂ ਸਮੇਂ ਸਿਰ ਡਾਕਟਰ ਦੀ ਸਲਾਹ ਜ਼ਰੂਰ ਲਓ।

ਸੱਟ ਲੱਗਣ ਜਾਂ ਕੱਟ ਲੱਗਣ ਦੀ ਸੂਰਤ ਵਿੱਚ ਖੂਨ ਵਗਣਾ ਆਮ ਗੱਲ ਹੈ ਪਰ ਜੇਕਰ ਤੁਹਾਨੂੰ ਅਕਸਰ ਅਸਧਾਰਨ ਤੌਰ 'ਤੇ ਖੂਨ ਵਗਦਾ ਹੈ ਤਾਂ ਇਸ ਲੱਛਣ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

ਪਿਸ਼ਾਬ, ਮਲ, ਜਾਂ ਖੰਘ ਵਿੱਚ ਖੂਨ ਆਉਣਾ ਕੈਂਸਰ ਦੀ ਨਿਸ਼ਾਨੀ ਹੋ ਸਕਦਾ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦਾ ਡਿਸਚਾਰਜ ਦਿਖਾਈ ਦਿੰਦਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਖੰਘਦੇ ਹੋਏ ਫੇਫੜਿਆਂ ਵਿੱਚ ਖੂਨ ਆਉਣਾ ਤੇ ਮਲ ਵਿੱਚ ਖੂਨ ਆਉਣਾ ਕੋਲਨ ਕੈਂਸਰ ਦੇ ਲੱਛਣ ਮੰਨੇ ਜਾਂਦੇ ਹਨ।