whey protein ਇਕ ਸਪਲੀਮੈਂਟ ਹੈ ਜੋ ਗਾਂ ਦੇ ਦੁੱਧ ਤੋਂ ਬਣਿਆ ਹੁੰਦਾ ਹੈ। ਇਸ 'ਚ ਜ਼ਰੂਰੀ ਅਮੀਨੋ ਐਸਿਡ, ਖਾਸ ਤੌਰ 'ਤੇ ਲਿਊਸੀਨ ਨਾਂ ਦਾ ਅਮੀਨੋ ਐਸਿਡ ਪਾਇਆ ਜਾਂਦਾ ਹੈ ਜੋ ਮਾਸਪੇਸ਼ੀਆਂ ਦੇ ਵਿਕਾਸ ਤੇ ਮੁਰੰਮਤ 'ਚ ਮਦਦ ਕਰਦਾ ਹੈ। ਇਹ ਗਾਂ ਦੇ ਦੁੱਧ 'ਚ ਪਾਏ ਜਾਣ ਵਾਲੇ 8 ਪ੍ਰੋਟੀਨ ਨਾਲ ਮਿਲ ਕੇ ਬਣਿਆ ਹੁੰਦਾ ਹੈ। ਵੇਅ ਪ੍ਰੋਟੀਨ ਬਣਾਉਂਦੇ ਸਮੇਂ ਇਸ ਨੂੰ ਕਈ ਤਰੀਕਿਆਂ ਨਾਲ ਫਿਲਟਰ ਕੀਤਾ ਜਾਂਦਾ ਹੈ ਤਾਂ ਜੋ ਫੈਟ ਤੇ ਲੈਕਟੋਜ਼ ਦੀ ਮਾਤਰਾ ਨੂੰ ਘਟਾਇਆ ਜਾ ਸਕੇ। ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਵੇਅ ਪ੍ਰੋਟੀਨ ਦੀ ਕੋਈ ਸਮੱਸਿਆ ਨਹੀਂ ਹੈ ਤੇ ਉਨ੍ਹਾਂ ਨੂੰ ਇਸ ਦੇ ਕਿਸੇ ਗੰਭੀਰ ਮਾੜੇ ਪ੍ਰਭਾਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ ਪਰ ਫਿਰ ਵੀ ਲੋੜ ਨਾਲ ਵੱਧ ਮਾਤਰਾ ਦੇ ਸੇਵਨ ਨਾਲ ਜਾਂ ਕਿਸੇ ਕਿਸਮ ਦੀ ਐਲਰਜੀ ਕਾਰਨ ਵੇਅ ਪ੍ਰੋਟੀਨ ਦੇ ਆਪਣੇ ਮਾੜੇ ਪ੍ਰਭਾਵ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਬਾਰੇ ਉੱਚ ਪ੍ਰੋਟੀਨ ਨਾਲ ਭਰੇ ਵੇਅ ਪ੍ਰੋਟੀਨ 'ਚ ਸੈਚੁਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਤੇ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਚੀਜ਼ਾਂ ਦਿਲ ਦੀ ਸਿਹਤ 'ਤੇ ਅਸਰ ਪਾਉਂਦੀਆਂ ਹਨ ਤੇ ਦਿਲ ਦੇ ਕੰਮਕਾਜ 'ਚ ਰੁਕਾਵਟ ਪੈਦਾ ਕਰ ਸਕਦੀਆਂ ਹਨ। ਪ੍ਰੋਟੀਨ ਭਰਪੂਰ ਖੁਰਾਕ ਨਾਲ ਪ੍ਰੋਟੀਨ ਰਿਚ ਵੇਅ ਪ੍ਰੋਟੀਨ ਲੈਣ ਨਾਲ ਰੋਜ਼ਾਨਾ ਪ੍ਰੋਟੀਨ ਜ਼ਰੂਰਤ ਅਨੁਸਾਰ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਜਿਸ ਨਾਲ ਭਾਰ ਵੱਧ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਵਜ਼ਨ ਘਟਾ ਰਹੇ ਹੋ ਤਾਂ ਕਿਸੇ ਸਿਹਤ ਮਾਹਿਰ ਤੋਂ ਰਾਏ ਲੈ ਕੇ ਹੀ ਇਸ ਦਾ ਸੇਵਨ ਕਰੋ। ਵੇਅ ਪ੍ਰੋਟੀਨ ਦੇ ਕੁੱਝ ਬ੍ਰਾਂਡ ਚੀਨੀ ਤੇ ਕੈਲੋਰੀ ਨਾਲ ਭਰੇ ਹੁੰਦੇ ਹਨ ਜੋ ਬਲੱਡ ਸ਼ੂਗਰ ਦਾ ਪੱਧਰ ਵਧਾਉਂਦੇ ਹਨ ਅਤੇ ਸ਼ੂਗਰ ਰੋਗੀਆਂ ਦੀ ਸਿਹਤ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ। ਵੇਅ ਪ੍ਰੋਟੀਨ ਸਰੀਰ ਦੇ ਅੰਦਰ ਖਣਿਜ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ, ਜੋ ਹੱਡੀਆਂ ਦੀ ਘਣਤਾ ਨੂੰ ਘਟਾਉਂਦਾ ਹੈ ਤੇ ਓਸਟੀਓਪੋਰੋਸਿਸ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਵੇਅ ਪ੍ਰੋਟੀਨ ਦਾ ਜ਼ਿਆਦਾ ਸੇਵਨ ਨਾਲ ਗਟ ਦੇ ਗੁੱਡ ਤੇ ਬੈਡ ਬੈਕਟੀਰੀਆ ਦਾ ਸੰਤੁਲਨ ਵਿਗਾੜਦਾ ਹੈ। ਇਸ ਕਾਰਨ ਗੈਸ, ਬਲੋਟਿੰਗ, ਕਬਜ਼, ਪੇਟ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।