ਗਰਮੀਆਂ ਦੇ ਮੌਸਮ 'ਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜਿਸ ਕਰਕੇ ਤੁਸੀਂ ਬਿਮਾਰ ਪੈ ਸਕਦੇ ਹੋ।



ਪਾਣੀ ਦੀ ਘਾਟ ਦੂਰ ਕਰਨ ਲਈ ਲੋਕ ਨਾਰੀਅਲ ਪਾਣੀ, ਜੂਸ ਤੇ ਗੁਲੂਕੋਜ਼ ਦਾ ਸੇਵਨ ਕਰਦੇ ਹਨ।



ਗੁਲੂਕੋਜ਼ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ। ਇਹ ਐਨਰਜੀ ਲੈਵਲ ਤੁਰੰਤ ਵਧਾਉਂਦਾ ਹੈ ਅਤੇ ਤੁਹਾਨੂੰ ਬਿਮਾਰ ਪੈਣ ਤੋਂ ਬਚਾਉਂਦਾ ਹੈ।



ਜਿਸ ਕਰਕੇ ਕੁੱਝ ਲੋਕ ਹਰ ਸਮੇਂ ਪਾਣੀ ਨਾਲ ਗੁਲੂਕੋਜ਼ ਪੀਂਦੇ ਹਨ। ਕੀ ਅਜਿਹਾ ਕਰਨਾ ਸਹੀ ਹੈ ਜਾਂ ਗਲਤ!



ਸਿਹਤ ਮਾਹਿਰ ਦੇ ਅਨੁਸਾਰ ਹੱਦ ਤੋਂ ਵਧ ਗੁਲੂਕੋਜ਼ ਪੀਣ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ



ਗੁਲੂਕੋਜ਼ ਦੇ ਸੇਵਨ ਨਾਲ ਮੋਟਾਪਾ ਵਧਦਾ ਹੈ । ਇਸ ਦੇ ਸੇਵਨ ਨਾਲ ਹੀ ਖਾਣ ਦੀ ਕ੍ਰੇਵਿੰਗ ਵੱਧਦੀ ਹੈ। ਜਿਸ ਕਾਰਨ ਜ਼ਿਆਦਾ ਖਾਣ-ਪੀਣ ਦਾ ਮਨ ਕਰਦਾ ਹੈ।



ਇਸ ਤੋਂ ਇਲਾਵਾ ਗੁਲੂਕੋਜ਼ ਦਾ ਸੇਵਨ ਕਰਨ ਨਾਲ ਸਰੀਰ 'ਚ ਵਾਟਰ ਰਿਟੈਂਸ਼ਨ ਹੋਸ ਕਦੀ ਹੈ ਜਿਸ ਦੀ ਵਜ੍ਹਾ ਨਾਲ ਸਰੀਰ 'ਚ ਸੋਜ਼ਿਸ਼ ਹੁੰਦੀ ਹੈ।



ਗੁਲੂਕੋਜ਼ 'ਚ ਮਿਠਾਸ ਵਧਾਉਣ ਲਈ ਚੀਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜ਼ਿਆਦਾ ਮਾਤਰਾ 'ਚ ਚੀਨੀ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਵਧਦਾ ਹੈ ਜਿਸ ਕਾਰਨ ਸ਼ੂਗਰ ਹੋਣ ਦਾ ਖਤਰਾ ਰਹਿੰਦਾ ਹੈ।



ਜੋ ਲੋਕ ਸ਼ੂਗਰ ਤੇ ਥਾਇਰਾਇਡ ਤੋਂ ਪੀੜਤ ਹਨ, ਉਨ੍ਹਾਂ ਨੂੰ ਡਾਕਟਰ ਦੀ ਸਲਾਹ 'ਤੇ ਹੀ ਗੁਲੂਕੋਜ਼ ਲੈਣਾ ਚਾਹੀਦਾ ਹੈ।



ਰੋਜ਼ਾਨਾ ਗੁਲੂਕੋਜ਼ ਦਾ ਸੇਵਨ ਨਾ ਕਰੋ। ਗਰਮੀਆਂ 'ਚ ਦਿਨ ਵਿਚ ਇਕ ਵਾਰ ਗੁਲੂਕੋਜ਼ ਲਓ।



ਇੱਕ ਗਿਲਾਸ ਪਾਣੀ 'ਚ ਦੋ ਚਮਚ ਗੁਲੂਕੋਜ਼ ਮਿਲਾ ਕੇ ਪੀਓ।