ਤਿਉਹਾਰ ਦੇ ਸਮੇਂ ਮਠਿਆਈਆਂ ਦਾ ਅਹਿਮ ਰੋਲ ਹੁੰਦਾ ਹੈ ਪਰ ਬਜ਼ਾਰਾਂ 'ਚ ਮਠਿਆਈਆਂ ਦੀਆ ਦੁਕਾਨਾਂ ਵਾਲੇ ਥੋੜੇ ਜਿਹੇ ਵੱਧ ਪੈਸੇ ਕਮਾਉਣ ਦੇ ਲਾਲਚ 'ਚ ਆ ਕੇ ਮਿਲਾਵਟੀ ਖੋਏ ਦਾ ਸਿੰਥੈਟਿਕ ਰੰਗਾਂ ਦਾ ਅਤੇ ਹਲਕੇ ਕਿਸਮ ਦੇ ਵਰਕ ਦੀ ਵਰਤੋਂ ਕਰਦੇ ਹਨ। ਜੋ ਕਿ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੁੰਦੀ ਹੈ। ਇਹ ਮਿਲਾਵਟੀ ਮਠਿਆਈਆਂ ਸਿਹਤ ਲਈ ਕਾਫੀ ਹਾਨੀਕਾਰਕ ਹੁੰਦੀਆਂ ਹਨ ਜਿਸ ਨਾਲ ਚਮੜੀ ਦੇ ਕਈ ਤਰ੍ਹਾਂ ਦੇ ਰੋਗ ਅਤੇ ਸਾਹ ਦੀਆਂ ਬਿਮਾਰੀਆਂ ਹੁੰਦੀਆ ਹਨ। ਸਿੰਥੈਟਿਕ ਰੰਗਾਂ ਵਾਲੀਆਂ ਮਿਠਿਆਈਆਂ ਖਾਣ ਨਾਲ ਬੱਚੇ ਹਾਈਪਰ ਐਕਟਿਵ ਹੋ ਜਾਂਦੇ ਹਨ। ਮਿਲਾਵਟੀ ਮਿਠਾਈਆਂ ਖਾਣ ਨਾਲ ਫੂਡ ਪੋਇਜ਼ਨਿੰਗ, ਮਤਲੀ, ਬੇਚੈਨੀ, ਚੱਕਰ ਆਉਣੇ, ਉਲਟੀਆਂ ਅਤੇ ਦਸਤ ਲੱਗ ਸਕਦੇ ਹਨ। ਰਸਾਇਣਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੇ ਲੰਬੇ ਸਮੇਂ ਤੱਕ ਸੇਵਨ ਨਾਲ ਕਿਡਨੀ ਫੇਲ੍ਹ ਹੋ ਸਕਦੀ ਹੈ, ਬ੍ਰੇਨ ਸਟ੍ਰੋਕ, ਅੰਤੜੀਆਂ ਦੀ ਲਾਗ ਅਤੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਹੈ। ਕਿਵੇਂ ਕਰੀਏ ਮਿਠਾਈਆਂ ਦੀ ਸ਼ੁੱਧਤਾ ਦੀ ਜਾਂਚ ਜੇਕਰ ਮਿਠਾਈ ਦਾ ਰੰਗ ਬਹੁਤ ਗੂੜਾ ਹੈ ਤਾਂ ਇਸ ਨੂੰ ਖਰੀਦਣ ਤੋਂ ਬਚੋ। ਮਿੱਠੇ ਦੀ ਮਹਿਕ ਜਦੋਂ ਸੁਗੰਧਿਤ ਹੁੰਦੀ ਹੈ ਤਾਂ ਉਸ ਦੀ ਗੁਣਵੱਤਾ ਵੀ ਦੱਸਦੀ ਹੈ। ਜੇਕਰ ਮਿੱਠਾ ਬਾਸੀ ਹੋਵੇ ਤਾਂ ਉਸ 'ਤੇ ਖੁਸ਼ਕੀ ਦਿਖਾਈ ਦਿੰਦੀ ਹੈ।