ਪ੍ਰਾਚੀਨ ਕਾਲ ਤੋਂ ਹੀ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਸਿਹਤ ਲਈ ਫਾਇਦੇਮੰਦ ਹੋਣ ਕਾਰਨ ਖਾਣ-ਪੀਣ ਲਈ ਕੀਤੀ ਜਾਂਦੀ ਰਹੀ ਹੈ। ਆਯੁਰਵੇਦ ਵਿਚ ਵੀ ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਦੇ ਕਈ ਅਦਭੁਤ ਫਾਇਦੇ ਦੱਸੇ ਗਏ ਹਨ।



ਆਯੁਰਵੇਦ ਮੁਤਾਬਕ ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਪਾਣੀ ਵਿੱਚ ਮੌਜੂਦ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ਅਤੇ ਪਾਣੀ ਸ਼ੁੱਧ ਹੋ ਜਾਂਦਾ ਹੈ।



ਸਿਹਤ ਲਈ ਇੰਨੇ ਫਾਇਦੇਮੰਦ ਹੋਣ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਵਿਅਕਤੀ ਸਾਲ ਭਰ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਹੀਂ ਕਰ ਸਕਦਾ।



ਹਾਂਜੀ , ਗਰਮੀਆਂ ਵਿੱਚ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਸਿਹਤ ਨੂੰ ਫ਼ਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦੀ ਹੈ।



ਆਓ ਜਾਣਦੇ ਹਾਂ ਕਿ ਗਰਮੀਆਂ ‘ਚ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ।



ਗਰਮੀਆਂ ਵਿੱਚ ਸਰੀਰ ਦਾ ਤਾਪਮਾਨ ਪਹਿਲਾਂ ਹੀ ਵੱਧ ਜਾਂਦਾ ਹੈ। ਅਜਿਹੇ ‘ਚ ਤਾਂਬੇ ਦੇ ਭਾਂਡਿਆਂ ‘ਚ ਖਾਣਾ ਪਕਾਉਣ ਨਾਲ ਸਰੀਰ ਦਾ ਤਾਪਮਾਨ ਹੋਰ ਵਧ ਸਕਦਾ ਹੈ। ਜਿਸ ਕਾਰਨ ਵਿਅਕਤੀ ਨੂੰ ਉਲਟੀਆਂ, ਮਤਲੀ ਅਤੇ ਚੱਕਰ ਆਉਣ ਦੇ ਨਾਲ-ਨਾਲ ਨੱਕ ਵਗਣਾ, ਪੇਟ ਫੁੱਲਣਾ, ਭੁੱਖ ਨਾ ਲੱਗਣਾ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਤਾਂਬੇ ਦੇ ਭਾਂਡਿਆਂ ਵਿੱਚ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦੁੱਧ ਵਿੱਚ ਪਾਇਆ ਜਾਣ ਵਾਲਾ ਲੈਕਟੋ ਐਸਿਡ ਤਾਂਬੇ ਦੇ ਸੰਪਰਕ ਵਿੱਚ ਆਉਂਦੇ ਹੀ ਨਸ਼ਟ ਹੋ ਜਾਂਦਾ ਹੈ।



ਜੇਕਰ ਇਸ ਭਾਂਡੇ ‘ਚ ਦੁੱਧ ਨੂੰ ਜ਼ਿਆਦਾ ਦੇਰ ਤੱਕ ਰੱਖਿਆ ਜਾਵੇ ਤਾਂ ਇਹ ਜ਼ਹਿਰੀਲਾ ਹੋ ਸਕਦਾ ਹੈ। ਇਸ ਨੂੰ ਪੀਣ ਨਾਲ ਉਲਟੀ ਆ ਸਕਦੀ ਹੈ।



ਤਾਂਬੇ ਦੇ ਭਾਂਡਿਆਂ ਵਿੱਚ ਖੱਟੀਆਂ ਚੀਜ਼ਾਂ ਖਾਣ ਅਤੇ ਪੀਣ ਨਾਲ ਤੇਜ਼ਾਬ ਪੈਦਾ ਹੁੰਦਾ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਸ ਕਾਰਨ ਵਿਅਕਤੀ ਨੂੰ ਫੂਡ ਪੁਆਇਜ਼ਨਿੰਗ ਦਾ ਖਤਰਾ ਬਣਿਆ ਰਹਿੰਦਾ ਹੈ।



ਤਾਂਬੇ ਦੇ ਭਾਂਡਿਆਂ ਵਿੱਚ ਪਕਾਇਆ ਹੋਇਆ ਭੋਜਨ ਖਾਣ ਨਾਲ ਸਰੀਰ ਦਾ ਤਾਪਮਾਨ ਕਾਫ਼ੀ ਵੱਧ ਸਕਦਾ ਹੈ। ਜਿਸ ਕਾਰਨ ਖੂਨ ਵਗਣਾ, ਪੇਟ ਫੁੱਲਣਾ ਜਾਂ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।



Thanks for Reading. UP NEXT

ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਸੌਣ ਤੋਂ ਪਹਿਲਾਂ ਕਰੋ ਇਹ ਕੰਮ

View next story