ਧਨੀਏ ਦੇ ਬੀਜਾਂ ਨੂੰ ਸੁਕਾ ਕੇ ਪੀਸਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਮਸਾਲੇ ਦਾ ਰੂਪ ਦਿੱਤਾ ਜਾ ਸਕੇ ਧਨੀਏ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਇਸ ਲਈ ਸਵੇਰੇ ਖਾਲੀ ਪੇਟ ਧਨੀਏ ਦਾ ਪਾਣੀ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਥਾਇਰਾਇਡ ਦੇ ਮਰੀਜ਼ਾਂ ਲਈ ਧਨੀਏ ਦਾ ਪਾਣੀ ਅੰਮ੍ਰਿਤ ਤੋਂ ਘੱਟ ਨਹੀਂ ਹੈ ਸਵੇਰੇ ਖਾਲੀ ਪੇਟ ਧਨੀਏ ਦਾ ਪਾਣੀ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਧਨੀਏ ਦਾ ਪਾਣੀ ਪੀਣ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ ਮਾਹਵਾਰੀ ਦੇ ਦੌਰਾਨ ਦਰਦ ਅਤੇ ਪੇਟ ਦੇ ਕੜਵੱਲ ਨੂੰ ਦੂਰ ਕਰਨ ਲਈ ਧਨੀਏ ਦਾ ਪਾਣੀ ਸਭ ਤੋਂ ਵਧੀਆ ਵਿਕਲਪ ਹੈ ਚਮੜੀ ਲਈ ਵੀ ਫਾਇਦੇਮੰਦ ਹੈ ਧਨੀਏ ਦਾ ਪਾਣੀ, ਰੋਜ਼ਾਨਾ ਪੀਣ ਨਾਲ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਡਾਇਬਟੀਜ਼ ਦੇ ਮਰੀਜ਼ਾਂ ਲਈ ਰੋਜ਼ਾਨਾ ਧਨੀਆ ਪਾਣੀ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ ਧਨੀਏ ਦੇ ਬੀਜਾਂ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ