ਪੇਟ ਫੁੱਲਣਾ, ਜਲਨ ਤੇ ਐਸੀਡਿਟੀ-ਗੈਸ ਨੂੰ ਆਹ ਪਾਣੀ ਜੜ੍ਹ ਤੋਂ ਕਰੇਗਾ ਖ਼ਤਮ



ਜ਼ੀਰਾ ਤੇ ਗੁੜ ਦੇ ਪਾਣੀ ਦਾ ਸੇਵਨ ਕਰਨਾ ਤੁਹਾਡੇ ਸਾਰਿਆਂ ਲਈ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਇਹ ਅਜਿਹੀਆਂ ਆਮ ਤੇ ਹਰੇਕ ਵਿਅਕਤੀ ਨੂੰ ਹੋਣ ਵਾਲੀਆਂ ਸਮੱਸਿਆਵਾਂ ਦੂਰ ਕਰਨ 'ਚ ਮਦਦਗਾਰ ਹੈ।



ਅਕਸਰ ਔਰਤਾਂ ਨੂੰ ਪੀਰੀਅਡਜ਼ ਦੌਰਾਨ ਕਾਫ਼ੀ ਤੇਜ਼ ਦਰਦ 'ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ ਵਿਚ 1 ਗਿਲਾਸ ਗੁੜ ਤੇ ਜ਼ੀਰਾ ਦਾ ਪਾਣੀ ਤੁਹਾਡੀ ਇਸ ਸਮੱਸਿਆ ਨੂੰ ਛੂ-ਮੰਤਰ ਕਰ ਸਕਦਾ ਹੈ।



ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਅਨਿਯਮਤ ਪੀਰੀਅਡ ਤੇ ਪੈਰਾਂ, ਪਿੱਠ ਤੇ ਲੱਕ ਦਰਦ ਦੀ ਸ਼ਿਕਾਇਤ ਤੋਂ ਵੀ ਗੁੜ ਤੇ ਜ਼ੀਰਾ ਪਾਣੀ ਨਿਜਾਤ ਦਿਵਾ ਸਕਦਾ ਹੈ।



ਸਰੀਰ 'ਚ ਖ਼ੂਨ ਦੀ ਕਮੀ ਕਾਰਨ ਹੋਣ ਵਾਲੀ ਬਿਮਾਰੀ ਐਨੀਮੀਆ ਲਈ ਜ਼ੀਰਾ ਤੇ ਗੁੜ ਦਾ ਪਾਣੀ ਕਾਫ਼ੀ ਫਾਇਦੇਮੰਦ ਹੁੰਦਾ ਹੈ। ਜ਼ੀਰਾ ਪਾਣੀ ਸਰੀਰ 'ਚ ਖ਼ੂਨ ਦੀ ਘਾਟ ਪੂਰੀ ਕਰਦਾ ਹੈ।



ਇਹ ਸਰੀਰ ਤੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਤੇ ਖ਼ੂਨ ਸਾਫ਼ ਕਰਦਾ ਹੈ। ਇੰਨਾ ਹੀ ਨਹੀਂ ਇਸ ਡਰਿੰਕ 'ਚ ਮੌਜੂਦ ਪੋਟਾਸ਼ੀਅਮ ਸਰੀਰ ਨੂੰ ਐਨਰਜੈਟਿਕ ਬਣਾਈ ਰੱਖਣ 'ਚ ਵੀ ਮਦਦ ਕਰਦਾ ਹੈ।



ਜ਼ਿਆਦਾਤਰ ਲੋਕ ਪੇਟ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਜਾਂ ਤਾਂ ਉਨ੍ਹਾਂ ਦਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਜਾਂ ਫਿਰ ਅਫਰੇਵਾਂ ਰਹਿੰਦਾ ਹੈ। ਜਿਵੇਂ ਕਬਜ਼, ਐਸੀਡਿਟੀ-ਗੈਸ, ਪੇਟ ਫੁੱਲਣਾ, ਪੇਟ ਸਾਫ਼ ਨਾ ਹੋਣਾ, ਪੇਟ 'ਚ ਜਲਨ ਤੇ ਦਰਦ ਆਦਿ।



ਅਜਿਹੇ ਵਿਚ ਜੇਕਰ ਤੁਸੀਂ ਜ਼ੀਰਾ ਤੇ ਗੁੜ ਦੇ ਪਾਣੀ ਦਾ 1 ਗਿਲਾਸ ਤੁਹਾਨੂੰ ਰਾਹਤ ਦੇ ਸਕਦਾ ਹੈ। ਇਹ ਤੁਹਾਡੇ ਪੇਟ ਨਾਲ ਜੁੜੀ ਹਰ ਸਮੱਸਿਆ ਦੂਰ ਕਰਨ 'ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ ਇਹ ਤੁਹਾਡਾ ਭਾਰ ਘਟਾਉਣ 'ਚ ਵੀ ਮਦਦ ਕਰ ਸਕਦਾ ਹੈ।



ਜ਼ੀਰਾ ਦੇ ਗੁੜ ਨਾਲ ਬਣੇ ਪਾਣੀ 'ਚ ਗੁਣ ਹੁੰਦੇ ਹਨ ਜਿਹੜੇ ਤੁਹਾਡੇ ਸਰੀਰ ਨੂੰ ਡਿਟਾਕਸ ਕਰਨ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ 'ਚ ਮਦਦ ਕਰਦਾ ਹੈ।