ਸਰਦੀਆਂ ’ਚ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਨਹੀਂ? ਤਾਂ ਆਓ ਜਾਣਦੇ ਹਾਂ ਸਿਹਤ ਮਾਹਿਰ ਤੋਂ ਇਸ ਸਵਾਲ ਦਾ ਜਵਾਬ!



ਸਰਦੀਆਂ 'ਚ ਦਹੀਂ ਡਾਇਟ ’ਚ ਸ਼ਾਮਲ ਕਰਨਾ ਬਹੁਤ ਸਿਹਤਮੰਦ ਚੋਣ ਹੈ। ਹਾਲਾਂਕਿ ਇਹ ਇੱਕ ਠੰਡੀ ਖੁਰਾਕ ਮੰਨੀ ਜਾਂਦੀ ਹੈ ਪਰ ਸਹੀ ਤਰੀਕੇ ਨਾਲ ਇਸਦਾ ਸੇਵਨ ਕਰਨ ਨਾਲ ਇਹ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੀ ਹੈ।

ਦਹੀਂ ’ਚ ਕੈਲਸ਼ੀਅਮ, ਪ੍ਰੋਬਾਇਓਟਿਕਸ ਅਤੇ ਵਿਟਾਮਿਨ D ਸ਼ਾਮਲ ਹਨ, ਜੋ ਸਿਰਫ਼ ਪਾਚਨ ਤੰਤਰ ਨੂੰ ਸਹੀ ਨਹੀਂ ਰੱਖਦੇ, ਸਗੋਂ ਇਮਿਊਨ ਸਿਸਟਮ ਨੂੰ ਮਜ਼ਬੂਤ ਅਤੇ ਹੱਡੀਆਂ ਨੂੰ ਤਾਕਤਵਰ ਬਣਾਉਂਦੇ ਹਨ।

ਦਹੀ ’ਚ ਪੋਸ਼ਕ ਤੱਤ ਜਿਵੇਂ ਕਿ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ B12 ਹੁੰਦੇ ਹਨ, ਜੋ ਸਰਦੀਆਂ ’ਚ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੇ ਹਨ



ਦਹੀਂ ’ਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪੇਟ ਦੇ ਸਿਹਤਮੰਦ ਬੈਕਟੀਰੀਆ ਦਾ ਸੰਤੁਲਨ ਬਣਾਉਂਦੇ ਹਨ। ਇਹ ਪਾਚਨ-ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ।



ਕੈਲਸ਼ੀਅਮ ਤੇ ਫਾਸਫੋਰਸ ਦੀ ਮੌਜੂਦਗੀ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੀ ਹੈ, ਜੋ ਠੰਡੀ ਮੌਸਮ ’ਚ ਜ਼ਿਆਦਾ ਲੋੜੀਂਦਾ ਹੁੰਦਾ ਹੈ।



ਸਰਦੀਆਂ ’ਚ ਸਕਿਨ ਖੁਸ਼ਕ ਹੋ ਜਾਂਦੀ ਹੈ ਪਰ ਦਹੀ ਦੇ ਪੋਸ਼ਕ ਤੱਤ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਬਣਾਉਂਦੇ ਹਨ



ਦਹੀ ’ਚ ਹਲਦੀ ਜਾਂ ਗੁੜ ਮਿਲਾ ਕੇ ਖਾਣਾ ਸਰੀਰ ਨੂੰ ਗਰਮੀ ਦੇਣ ’ਚ ਮਦਦਗਾਰ ਹੁੰਦਾ ਹੈ



ਦਹੀਂ ਸਿਰਫ ਤਾਜ਼ਾ ਅਤੇ ਕਮਰੇ ਦੇ ਤਾਪਮਾਨ 'ਤੇ ਖਾਣਾ ਚਾਹੀਦਾ ਹੈ। ਬਹੁਤ ਠੰਡੀ ਦਹੀ ਸਰੀਰ ਨੂੰ ਠੰਢਕ ਦੇ ਸਕਦੀ ਹੈ, ਜਿਸ ਕਾਰਨ ਸਰਦੀ ਲੱਗ ਸਕਦੀ ਹੈ।



ਦਹੀਂ ਨੂੰ ਦਿਨ ਦੇ ਸਮੇਂ ਖਾਣਾ ਬਿਹਤਰ ਹੁੰਦਾ ਹੈ। ਰਾਤ ਨੂੰ ਇਸ ਨੂੰ ਖਾਣਾ ਤੋਂ ਮਨਾ ਕੀਤਾ ਜਾਂਦਾ ਹੈ, ਕਿਉਂਕਿ ਇਸ ਨਾਲ ਕਫ਼ ਜਾਂ ਪਚਣ ਦੀ ਸਮੱਸਿਆ ਹੋ ਸਕਦੀ ਹੈ



ਜਿਨ੍ਹਾਂ ਲੋਕਾਂ ਨੂੰ ਠੰਢ ਜ਼ਿਆਦਾ ਲੱਗਦੀ ਹੈ ਜਾਂ ਕਫ਼ ਦੀ ਸਮੱਸਿਆ ਹੈ, ਉਹ ਦਹੀਂ ਖਾਣ ਤੋਂ ਬਚਣ