ਕਈ ਬੀਮਾਰੀਆਂ ਤੋਂ ਮੁਕਤੀ ਦਵਾਏਗਾ ਪੀਲੀ ਦਾਲ ਦਾ ਪਾਣੀ



ਪੀਲੀ ਮੁੰਗੀ ਦੀ ਦਾਲ ਖਾਣ ਵਿਚ ਜਿੰਨੀ ਸਵਾਦ ਲਗਦੀ ਹੈ, ਉਸ ਤੋਂ ਕਿਤੇ ਵੱਧ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ।



ਪੀਲੀ ਮੁੰਗੀ ਦੀ ਦਾਲ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਜ਼ਿੰਕ ਅਤੇ ਵਿਟਾਮਿਨਸ ਵਰਗੇ ਤੱਤ ਵੱਡੀ ਮਾਤਰਾ ਵਿਚ ਮੌਜੂਦ ਹੁੰਦੇ ਹਨ।



ਦਾਲ ਪੀਣ ਨਾਲ ਗੈਸ, ਬਲੋਟਿੰਗ, ਪੇਟ ਦਰਦ ਅਤੇ ਮਰੋੜ ਦੀ ਸਮੱਸਿਆ ਨਹੀਂ ਹੁੰਦੀ।



ਸਵੇਰੇ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਵੀ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ।



ਦਾਲ ਦਾ ਪਾਣੀ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ।



ਦਾਲ ਫਾਈਬਰ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।



ਸਵੇਰੇ ਖਾਲੀ ਪੇਟ ਦਾਲ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ।



ਇੱਕ ਕਟੋਰੀ ਦਾਲ ਪੀਣ ਨਾਲ ਬੱਚਿਆਂ ਦੀ ਯਾਦ ਸ਼ਕਤੀ ਮਜ਼ਬੂਤ ​​ਹੁੰਦੀ ਹੈ।