ਸਰਦੀਆਂ ’ਚ ਵਾਲਾਂ ਤੇ ਚਮੜੀ ’ਚ ਨਮੀ ਦੀ ਕਮੀ ਹੋ ਜਾਂਦੀ ਹੈ। ਇਸ ਖੁਸ਼ਕੀ ਕਾਰਨ ਵਾਲ ਸੁੱਕੇ ਅਤੇ ਬੇਜਾਨ ਲੱਗਣ ਲੱਗਦੇ ਹਨ। ਇੰਨਾ ਹੀ ਨਹੀਂ ਸਿਰ ਦੀ ਚਮੜੀ 'ਤੇ ਵੀ ਡੈਂਡਰਫ ਜਮ੍ਹਾ ਹੋਣ ਲੱਗਦਾ ਹੈ।

ਠੰਡ ਤੋਂ ਬਚਣ ਲਈ ਲੋਕ ਘੱਟ ਪਾਣੀ ਪੀਂਦੇ ਹਨ ਅਤੇ ਸਰੀਰ ਦੀ ਡੀਹਾਈਡ੍ਰੇਸ਼ਨ ਨਾ ਸਿਰਫ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਬਲਕਿ ਵਾਲ ਅਤੇ ਚਮੜੀ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ।



ਸਰਦੀਆਂ ’ਚ ਵੀ ਜ਼ਿਆਦਾ ਪਾਣੀ ਪੀਣ ਤੋਂ ਇਲਾਵਾ ਘਰੇਲੂ ਨੁਸਖਿਆਂ ਰਾਹੀਂ ਵਾਲਾਂ ਨੂੰ ਹਾਈਡਰੇਟ ਰੱਖਣਾ ਵੀ ਜ਼ਰੂਰੀ ਹੈ।



ਡੈਂਡਰਫ ਨੂੰ ਘਟਾਉਣ ਅਤੇ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ, ਤੁਸੀਂ ਐਲੋਵੇਰਾ ਜੈੱਲ ਨੂੰ ਸਿੱਧਾ ਵੀ ਲਗਾ ਸਕਦੇ ਹੋ।



ਇਸ ਦੇ ਐਂਟੀਬੈਕਟੀਰੀਅਲ ਗੁਣ ਸਿਰ ਦੀ ਚਮੜੀ 'ਤੇ ਇਨਫੈਕਸ਼ਨ ਜਾਂ ਮੁਹਾਸੇ ਨੂੰ ਵੀ ਘੱਟ ਕਰ ਸਕਦੇ ਹਨ।



ਨਹਾਉਣ ਤੋਂ ਪਹਿਲਾਂ ਇਕ ਕਟੋਰੀ ’ਚ ਐਲੋਵੇਰਾ ਜੈੱਲ ਕੱਢ ਲਓ।

ਨਹਾਉਣ ਤੋਂ ਪਹਿਲਾਂ ਇਕ ਕਟੋਰੀ ’ਚ ਐਲੋਵੇਰਾ ਜੈੱਲ ਕੱਢ ਲਓ।

ਇਸ ਨੂੰ ਸਿੱਧੇ ਸਕੈਲਪ 'ਤੇ ਲਗਾਓ ਅਤੇ ਕੁਝ ਦੇਰ ਲਈ ਛੱਡ ਦਿਓ।



ਇਸ ਨੂੰ ਹਟਾਉਣ ਲਈ ਤੁਸੀਂ ਹਰਬਲ ਬਾਥ ਵੀ ਲੈ ਸਕਦੇ ਹੋ ਕਿਉਂਕਿ ਇਸ ਨਾਲ ਤੁਹਾਨੂੰ ਦੁੱਗਣਾ ਫਾਇਦਾ ਮਿਲੇਗਾ। ਨਹਾਉਣ ਵਾਲੇ ਪਾਣੀ ’ਚ ਨਿੰਮ ਦੀਆਂ ਪੱਤੀਆਂ ਮਿਲਾ ਕੇ ਨਹਾਓ ਅਤੇ ਫਰਕ ਦੇਖੋ



ਵਾਲਾਂ ਨੂੰ ਕਾਲੇ ਅਤੇ ਸੰਘਣੇ ਬਣਾਉਣ ਲਈ ਐਲੋਵੇਰਾ ਅਤੇ ਨਿੰਬੂ ਦਾ ਘਰੇਲੂ ਨੁਸਖਾ ਅਜ਼ਮਾਓ। ਇਸ ਦੇ ਲਈ ਦੋ ਤੋਂ 3 ਚਮਚ ਐਲੋਵੇਰਾ ਜੈੱਲ ਲਓ ਅਤੇ ਇਸ 'ਚ ਇਕ ਚਮਚ ਨਿੰਬੂ ਦਾ ਰਸ ਮਿਲਾਓ।



ਇਸ ਪੇਸਟ ਨੂੰ ਸਿਰ ਦੀ ਚਮੜੀ 'ਤੇ ਚੰਗੀ ਤਰ੍ਹਾਂ ਲਗਾਓ ਅਤੇ ਨਹਾਉਣ ਤੋਂ ਇਕ ਘੰਟਾ ਪਹਿਲਾਂ ਅਜਿਹਾ ਕਰੋ

ਪੇਸਟ ਨੂੰ ਸਕੈਲਪ ਤੇ ਵਾਲਾਂ ਤੋਂ ਹਟਾਉਣ ਲਈ ਸਿਰਫ ਹਲਕੇ ਸ਼ੈਂਪੂ ਦੀ ਵਰਤੋਂ ਕਰੋ। ਇਸ ਤੋਂ ਬਾਅਦ ਵਾਲਾਂ ਨੂੰ ਨਮੀ ਦੇਣ ਲਈ ਕੰਡੀਸ਼ਨਰ ਦੀ ਵਰਤੋਂ ਜ਼ਰੂਰ ਕਰੋ।