ਸੁੰਦਰ ਅਤੇ ਆਕਰਸ਼ਕ ਦਿਖਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦੇ ਹਨ। ਔਰਤਾਂ ਖਾਸ ਕਰਕੇ ਨਕਲੀ ਪਲਕਾਂ ਦੀ ਵੀ ਵਰਤੋਂ ਕਰਦੀਆਂ ਹਨ। ਜਿਸ ਨਾਲ ਸੁੰਦਰਤਾ ਦੇ ਵਿੱਚ ਚਾਰ ਚੰਨ ਲੱਗ ਜਾਂਦੇ ਹਨ।

ਅਜਿਹਾ ਕਰਨ ਨਾਲ ਔਰਤਾਂ ਜ਼ਿਆਦਾ ਆਕਰਸ਼ਕ ਦਿਖਾਈ ਦਿੰਦੀਆਂ ਹਨ ਪਰ ਅਜਿਹਾ ਕਰਨ ਨਾਲ ਅੱਖਾਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।



ਜੇਕਰ ਤੁਸੀਂ ਨਕਲੀ ਪਲਕਾਂ ਦੀ ਵਰਤੋਂ ਕਰਦੇ ਹੋ, ਤਾਂ ਇਸ ਨਾਲ ਅੱਖਾਂ ’ਚ ਐਲਰਜੀ ਪੈਦਾ ਹੋ ਸਕਦੀ ਹੈ।

ਇਨ੍ਹਾਂ ਪਲਕਾਂ ਨੂੰ ਚਿਪਕਣ ਲਈ ਇਕ ਗੂੰਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ’ਚ ਫਾਰਮਲਡੀਹਾਈਡ ਪਾਇਆ ਜਾਂਦਾ ਹੈ।



ਇਸਦੇ ਸੰਪਰਕ ’ਚ ਆਉਣ ਨਾਲ ਅੱਖਾਂ ’ਚ ਐਲਰਜੀ ਹੋ ਸਕਦੀ ਹੈ



ਨਕਲੀ ਪਲਕਾਂ ਨੂੰ ਬਹੁਤ ਜ਼ਿਆਦਾ ਜਾਂ ਅਕਸਰ ਵਰਤਦੇ ਹੋ, ਤਾਂ ਇਹ ਤੁਹਾਡੀਆਂ ਕੁਦਰਤੀ ਪਲਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ



ਇਸ ਨੂੰ ਵਾਰ-ਵਾਰ ਪਹਿਨਣ ਨਾਲ ਪਲਕਾਂ ਦੇ ਵਾਲ ਖਰਾਬ ਹੋ ਜਾਂਦੇ ਹਨ, ਜਿਸ ਕਾਰਨ ਕਈ ਵਾਰ ਕੁਦਰਤੀ ਪਲਕਾਂ ਹਮੇਸ਼ਾ ਲਈ ਖਰਾਬ ਹੋ ਸਕਦੀਆਂ ਹਨ

ਨਕਲੀ ਪਲਕਾਂ ਦੀ ਜ਼ਿਆਦਾ ਵਰਤੋਂ ਕੁਝ ਮਾਮਲਿਆਂ ’ਚ ਤੁਹਾਨੂੰ ਅੰਨ੍ਹੇਪਣ ਦਾ ਸ਼ਿਕਾਰ ਵੀ ਬਣਾ ਸਕਦੀ ਹੈ



ਕਈ ਵਾਰ ਇਹ ਪਲਕ ਜਾਂ ਕੋਰਨੀਆ ਨੂੰ ਨੁਕਸਾਨ ਪਹੁੰਚਾਉਂਦੈ, ਜਿਸ ਨਾਲ ਅਜਿਹੀ ਸਮੱਸਿਆ ਹੋ ਸਕਦੀ ਹੈ



ਅਕਸਰ ਨਕਲੀ ਪਲਕਾਂ ਦੀ ਵਰਤੋਂ ਕਰਕੇ ਅੱਖਾਂ ਦੇ ਆਲੇ ਦੁਆਲੇ ਦੇ ਖੇਤਰਾਂ ’ਚ ਰੈੱਡਨੈੱਸ, ਸਟਿੰਗ ਜਾਂ ਕਈ ਵਾਰ ਸੋਜ ਦਾ ਕਾਰਨ ਬਣ ਸਕਦੀਆਂ ਹਨ।