ਚਿਪਸ, ਕੁਰਕੁਰੇ, ਫਾਸਟ ਫੂਡ ਅਤੇ ਕੁਕੀਜ਼ ਵਰਗੀਆਂ ਚੀਜ਼ਾਂ ਇੰਨੀ ਤੇਜ਼ੀ ਦੇ ਨਾਲ ਭੋਜਨ ਦਾ ਹਿੱਸਾ ਬਣ ਗਈਆਂ ਹਨ, ਜਿਨ੍ਹਾਂ ਤੋਂ ਮੂੰਹ ਮੋੜਨਾ ਔਖਾ ਹੋ ਗਿਆ ਹੈ



ਇਹ ਚੀਜ਼ਾਂ ਖਾਣ ਵਿੱਚ ਬਹੁਤ ਹੀ ਸੁਆਦੀ ਲੱਗਦੀਆਂ ਪਰ ਇਹ ਚੀਜ਼ਾਂ ਸਿਹਤ ਲਈ ਓਨੀਆਂ ਹੀ ਹਾਨੀਕਾਰਕ ਹਨ।



ਹਾਲ ਹੀ ਦੇ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਲਟਰਾ ਪ੍ਰੋਸੈਸਡ ਭੋਜਨ ਖਾਣ ਨਾਲ ਸਿਰਫ਼ ਇੱਕ ਨਹੀਂ ਸਗੋਂ 32 ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ



ਇਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ, ਕੈਂਸਰ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਸ਼ਾਮਲ ਹਨ ਜੋ ਛੋਟੀ ਉਮਰ ਵਿੱਚ ਮੌਤ ਦੀ ਸੰਭਾਵਨਾ ਨੂੰ ਵਧਾਉਂਦੀਆਂ ਹਨ



ਅਲਟਰਾ ਪ੍ਰੋਸੈਸਡ ਭੋਜਨ- ਇਨ੍ਹਾਂ ਵਿੱਚ ਬੇਕਰੀ ਉਤਪਾਦ, ਚਿਪਸ, ਪ੍ਰੋਟੀਨ ਬਾਰ, ਫਾਸਟ ਫੂਡ ਵਰਗੇ ਭੋਜਨ ਸ਼ਾਮਲ ਹਨ



ਅਲਟਰਾ ਪ੍ਰੋਸੈਸਡ ਭੋਜਨ ਕਰਕੇ ਦਿਲ ਦੀ ਬਿਮਾਰੀ, ਕੈਂਸਰ, ਟਾਈਪ-2 ਸ਼ੂਗਰ, ਮਾਨਸਿਕ ਸਿਹਤ ਅਤੇ ਹੋਰ ਕਈ ਬਿਮਾਰੀਆਂ ਸ਼ਾਮਲ ਹਨ



ਅਲਟਰਾ ਪ੍ਰੋਸੈਸਡ ਭੋਜਨ ਸਵਾਦ ਦੇ ਮਾਮਲੇ ਵਿੱਚ ਅੱਗੇ ਹੋ ਸਕਦੇ ਹਨ ਪਰ ਉਹਨਾਂ ਵਿੱਚ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ



ਇਨ੍ਹਾਂ ਨੂੰ ਬਣਾਉਣ ਸਮੇਂ ਅਜਿਹੇ ਤੱਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦੇ ਹਨ



ਇਨ੍ਹਾਂ ਨੂੰ ਖਾਣ ਨਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਡਾਇਬਟੀਜ਼ ਅਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ



ਗੈਸ, ਐਸੀਡਿਟੀ ਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋ ਬਾਅਦ ਵਿੱਚ ਇਰੀਟੇਬਲ ਬੋਅਲ ਸਿੰਡਰੋਮ ਵਰਗੀਆਂ ਖਤਰਨਾਕ ਬਿਮਾਰੀਆਂ ਵਿੱਚ ਬਦਲ ਜਾਂਦੀਆਂ ਹਨ