ਅੱਖਾਂ ਥੱਲ੍ਹੇ ਡਾਰਕ ਸਰਕਲ ਹੋਣਾ ਹੁਣ ਇੱਕ ਆਮ ਸਮੱਸਿਆ ਬਣ ਗਈ ਹੈ ਅਕਸਰ ਥਕਾਵਟ ਅਤੇ ਨੀਂਦ ਨਾ ਪੂਰੀ ਹੋਣ ਕਰਕੇ ਡਾਰਕ ਸਰਕਲਸ ਹੁੰਦੇ ਹਨ ਧੁੱਪ ਵਿੱਚ ਜ਼ਿਆਦਾ ਦੇਰ ਰਹਿਣ ਕਰਕੇ ਵੀ ਡਾਰਕ ਸਰਕਲਸ ਦੀ ਸ਼ਿਕਾਇਤ ਹੁੰਦੀ ਹੈ ਪਰ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਡਾਰਕ ਸਰਕਲਸ ਤੋਂ ਛੁਟਕਾਰਾ ਪਾ ਸਕਦੇ ਹੋ ਅੱਖਾਂ ਨੂੰ ਠੰਡਾ ਰੱਖੋ, ਇਸ ਨਾਲ ਅੱਖਾਂ ਵਿੱਚ ਸੋਜ ਅਤੇ ਡਾਰਕ ਸਰਕਲ ਦੀ ਸਮੱਸਿਆ ਦੂਰ ਹੁੰਦੀ ਹੈ ਅੱਖਾਂ 'ਤੇ ਖੀਰਾ ਰੱਖਣ ਨਾਲ ਵੀ ਡਾਰਕ ਸਰਕਲ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਤੁਸੀਂ ਆਲੂ ਜਾਂ ਹਲਦੀ ਦੀ ਵੀ ਵਰਤੋਂ ਕਰ ਸਕਦੇ ਹੋ ਆਲੂ ਦੇ ਰਸ ਨੂੰ ਡਾਰਕ ਸਰਕਲ ਵਾਲੀ ਥਾਂ 'ਤੇ ਲਾਓ ਤੁਸੀਂ ਹਲਦੀ ਦਾ ਪੇਸਟ ਬਣਾ ਕੇ ਅੱਖਾਂ ਦੇ ਥੱਲ੍ਹੇ ਲਾ ਸਕਦੇ ਹੋ ਨਾਰੀਅਲ, ਗੁਲਾਬ ਜਲ, ਮੇਕਅੱਪ ਨਾਲ ਤੁਹਾਡੇ ਡਾਰਕ ਸਰਕਲ ਨਜ਼ਰ ਨਹੀਂ ਆਉਣਗੇ