ਦੌੜ-ਭੱਜ ਵਾਲੀ ਜੀਵਨਸ਼ੈਲੀ ਹੋਣ ਕਰਕੇ ਲੋਕ ਆਪਣੀ ਖੁਰਾਕ 'ਚ ਗੈਰ-ਸਿਹਤਮੰਦ ਚੀਜ਼ਾਂ ਦਾ ਸੇਵਨ ਕਰਦੇ ਰਹਿੰਦੇ ਹਨ। ਜਿਸ ਕਰਕੇ ਅਣਜਾਣੇ ਦੇ ਵਿੱਚ ਕਈ ਬਿਮਾਰੀਆਂ ਨੂੰ ਸੱਦਾ ਦੇ ਦਿੰਦੇ ਹਨ। ਸ਼ੂਗਰ, ਰਿਫਾਇੰਡ ਕਾਰਬਜ਼, ਸੀਡਜ਼ ਆਇਲ ਤੇ ਕਈ ਰਸਾਇਣ ਅਜਿਹੇ ਭੋਜਨਾਂ 'ਚ ਪਾਏ ਜਾਂਦੇ ਹਨ ਜਿਨ੍ਹਾਂ ਵਿਚ ਪ੍ਰੋਟੀਨ ਦੀ ਮਾਤਰਾ ਨਾ-ਬਰਾਬਰ ਹੁੰਦੀ ਹੈ। ਲੋੜੀਂਦਾ ਪ੍ਰੋਟੀਨ ਨਾ ਖਾਣ ਨਾਲ ਸਰੀਰ 'ਚ ਕਈ ਬਦਲਾਅ ਆਉਂਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰੀਰ 'ਚ ਪ੍ਰੋਟੀਨ ਦੀ ਕਮੀ ਹੈ ਤੇ ਡਾਈਟ 'ਚ ਇਸ ਦੀ ਮਾਤਰਾ ਨੂੰ ਵਧਾਉਣਾ ਹੁਣ ਜ਼ਰੂਰੀ ਹੋ ਗਿਆ ਹੈ। ਸਰੀਰ ਨੂੰ ਐਨਰਜੀ ਦੇਣ ਵਾਲੀਆਂ 3 ਮੁੱਖ ਡਾਈਟ ਦਾ ਵੱਡਾ ਹਿੱਸਾ ਪ੍ਰੋਟੀਨ ਹੁੰਦਾ ਹੈ। ਕੈਲੋਰੀ ਤੇ ਫੈਟ ਦੇ ਨਾਲ ਪ੍ਰੋਟੀਨ ਅਗਲੇ ਮੀਲ ਤਕ ਪੇਟ ਭਰਿਆ ਹੋਣ ਦਾ ਅਹਿਸਾਸ ਦਿਵਾਉਂਦਾ ਹੈ। ਪ੍ਰੋਟੀਨ ਦੀ ਘਾਟ ਕਾਰਨ ਬੇਲੋੜੀ ਭੁੱਖ ਲਗਦੀ ਹੈ ਜਿਸ ਨਾਲ ਜ਼ਿਆਦਾ ਖਾਣਾ ਤੇ ਭਾਰ ਵਧਣ ਦੀ ਸਮੱਸਿਆ ਹੋ ਸਕਦੀ ਹੈ। ਵਿਟਾਮਿਨ ਸੀ ਤੇ ਜ਼ਿੰਕ ਦੀ ਹੀ ਤਰ੍ਹਾਂ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬਤ ਬਣਾਈ ਰੱਖਣ ਵਿਚ ਪ੍ਰੋਟੀਨ ਦਾ ਕਾਫੀ ਮਹੱਤਵ ਹੈ। ਜੇਕਰ ਤੁਸੀਂ ਅਕਸਰ ਬਿਮਾਰ ਪੈ ਜਾਂਦੇ ਹਨ ਤਾਂ ਸੰਭਵ ਹੈ ਕਿ ਤੁਹਾਡੇ ਸਰੀਰ 'ਚ ਪ੍ਰੋਟੀਨ ਦੀ ਘਾਟ ਹੋਵੇ। ਜੇਕਰ ਖਾਣੇ 'ਚ Protein ਹੋਵੇ ਤਾਂ ਬ੍ਰੇਕਡਾਊਨ ਹੋਣ 'ਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਜੇਕਰ ਖਾਣੇ ਵਿਚ ਲੋੜੀਂਦੀ ਮਾਤਰਾ 'ਚ ਪ੍ਰੋਟੀਨ ਹੋਵੇ ਤਾਂ ਅਗਲੇ ਮੀਲ ਤਕ ਭੁੱਖ ਨਹੀਂ ਲਗਦੀ ਹੈ। ਉੱਥੇ ਹੀ ਸ਼ੂਗਰ ਤੇ ਕਾਰਬਜ਼ ਤੇਜ਼ੀ ਨਾਲ ਬਲੱਡ ਸ਼ੂਗਰ ਲੈਵਲ ਨੂੰ ਸਪਾਈਕ ਕਰਦੇ ਹਨ ਜਿਸ ਨਾਲ ਐਨਰਜੈਟਿਕ ਮਹਿਸੂਸ ਕਰਨ ਲਈ ਇਨ੍ਹਾਂ ਦੀ ਕ੍ਰੇਵਿੰਗ ਵਾਰ-ਵਾਰ ਹੁੰਦੀ ਹੈ।