ਇਸ ਵਿਟਾਮਿਨ ਦੀ ਕਮੀਂ ਨਾਲ ਹੁੰਦਾ Dandruff ਸਰਦੀਆਂ ਵਿੱਚ ਹਰ ਦੂਜੇ ਵਿਅਕਤੀ ਵਿੱਚ Dandruff ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਜਿੱਥੇ ਇੱਕ ਸਾਈਡ ਡ੍ਰਾਈ ਸਕੈਲਪ Dandruff ਦਾ ਕਾਰਨ ਬਣਦੀ ਹੈ ਉੱਥੇ ਹੀ ਇਸ ਦਾ ਸਭ ਤੋਂ ਵੱਡਾ ਕਾਰਨ ਸਰੀਰ ਵਿੱਚ ਵਿਟਾਮਿਨ ਦੀ ਕਮੀਂ ਹੁੰਦੀ ਹੈ ਅਜਿਹੇ ਵਿੱਚ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿਹੜੇ ਵਿਟਾਮਿਨ ਦੀ ਕਮੀਂ ਨਾਲ Dandruff ਹੁੰਦਾ ਹੈ Dandruff ਹੋਣ ਦਾ ਮੁੱਖ ਕਾਰਨ ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀਂ ਹੋਣਾ ਹੈ ਵਿਟਾਮਿਨ ਬੀ12 ਸਕੈਲਪ ਦੇ ਨਾਲ-ਨਾਲ ਸਕਿਨ ਦੇ ਲਈ ਵੀ ਜ਼ਰੂਰੀ ਹੈ ਇਸ ਤੋਂ ਇਲਾਵਾ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ3, ਬੀ6, ਬੀ9 ਜਾਂ ਫੋਲਿਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ ਤਾਂ ਵੀ Dandruff ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਅਜਿਹੇ ਵਿੱਚ ਇਸ ਦੀ ਕਮੀਂ ਨੂੰ ਪੂਰਾ ਕਰਨ ਲਈ ਤੁਹਾਨੂੰ ਹੈਲਥੀ ਡਾਈਟ ਲੈਣੀ ਚਾਹੀਦੀ ਹੈ, ਇਨ੍ਹਾਂ ਦੀ ਕਮੀਂ ਨੂੰ ਪੂਰਾ ਕਰਨ ਲਈ ਤੁਸੀਂ ਅੰਡਾ, ਮੀਟ, ਮੱਛੀ, ਦੁੱਧ ਅਤੇ ਪਨੀਰ ਵਰਗੀਆਂ ਚੀਜ਼ਾਂ ਨੂੰ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ