ਕਈ ਵਾਰ ਕੁੱਝ ਲੋਕ ਹੱਦ ਨਾਲ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ, ਪਰ ਉਨ੍ਹਾਂ ਨੂੰ ਖੁਦ ਹੀ ਪਤਾ ਨਹੀਂ ਚੱਲਦਾ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ। ਦੱਸ ਦਈਏ ਇਸ ਦੇ ਪਿੱਛੇ ਡਿਪਰੈਸ਼ਨ ਵਜ੍ਹਾ ਹੋ ਸਕਦੀ ਹੈ ਬਹੁਤ ਸਾਰੇ ਲੋਕ ਜਦੋਂ ਡਿਪਰੈਸ਼ਨ ਦਾ ਪ੍ਰਭਾਵ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਦਾ ਉਨ੍ਹਾਂ ਦੀ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਦਰਅਸਲ, ਭੁੱਖ ਡਿਪਰੈਸ਼ਨ ਨਾਲ ਪ੍ਰਭਾਵਿਤ ਹੁੰਦੀ ਹੈ। ਜਿਸ ਕਾਰਨ ਕੁਝ ਲੋਕ ਖਾਣਾ ਬੰਦ ਕਰ ਦਿੰਦੇ ਹਨ ਅਤੇ ਕੁਝ ਜ਼ਰੂਰਤ ਤੋਂ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਡਿਪਰੈਸ਼ਨ ਵਿਚ ਦਿਮਾਗ ਵਿਚ ਨਿਊਰੋਟ੍ਰਾਂਸਮੀਟਰ ਅਸੰਤੁਲਿਤ ਹੋ ਜਾਂਦੇ ਹਨ, ਜਿਸ ਨਾਲ ਜ਼ਿਆਦਾ ਕੈਲੋਰੀ ਵਾਲਾ ਭੋਜਨ ਖਾਣ ਦੀ ਇੱਛਾ ਵਧ ਜਾਂਦੀ ਹੈ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ, ਇਸ ਦਾ ਸੁਆਦ ਚੱਖੋ ਅਤੇ ਆਰਾਮ ਨਾਲ ਖਾਓ। ਜਲਦੀ ਵਿਚ ਖਾਣਾ ਖਾਣ ਨਾਲ ਭੁੱਖ ਵਧਦੀ ਹੈ। ਇਸ ਲਈ ਭੋਜਨ ਨੂੰ ਚੰਗੀ ਤਰ੍ਹਾਂ ਚਬਾਓ ਅਤੇ ਪੂਰੇ ਦਿਲ ਨਾਲ ਖਾਓ। ਭੋਜਨ ਖਾਣ ਦੀ ਯੋਜਨਾ ਬਣਾਓ ਅਤੇ ਉਸ ਅਨੁਸਾਰ ਖਾਓ। ਇਹ ਤੁਹਾਨੂੰ ਬੇਲੋੜੀ ਖਾਣ ਦੀ ਇੱਛਾ ਤੋਂ ਬਚਾਏਗਾ ਉਦਾਸ ਹੋਣ 'ਤੇ ਲੋਕ ਅਕਸਰ ਜੰਕ ਫੂਡ ਖਾਣਾ ਸ਼ੁਰੂ ਕਰ ਦਿੰਦੇ ਹਨ। ਅਜਿਹਾ ਕਰਨ ਦੀ ਬਜਾਏ ਕੁਝ ਸਿਹਤਮੰਦ ਖਾਓ ਉਦਾਹਰਣ ਵਜੋਂ, ਤਲੇ ਹੋਏ ਚਿਪਸ ਦੀ ਬਜਾਏ ਪੌਪਕਾਰਨ, ਕੇਕ ਦੀ ਬਜਾਏ ਫਲ ਖਾਓ। ਇਸ ਨਾਲ ਸਿਹਤ ਨੂੰ ਫਾਇਦਾ ਹੋਵੇਗਾ। ਜ਼ਿਆਦਾ ਖਾਣ ਪੀਣ ਤੋਂ ਛੁਟਕਾਰਾ ਪਾਉਣ ਲਈ, ਮਾਨਸਿਕ ਅਤੇ ਸਰੀਰਕ ਸਿਹਤ ਦਾ ਧਿਆਨ ਰੱਖੋ। ਰੋਜ਼ਾਨਾ ਕਸਰਤ ਕਰੋ। ਇਹ ਦਿਮਾਗ ਵਿੱਚ ਐਂਡੋਰਫਿਨ ਛੱਡਦਾ ਹੈ, ਜਿਸ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ।