ਆਹ ਮਿੱਠੀਆਂ ਚੀਜ਼ਾਂ ਖਾ ਸਕਦੇ ਸ਼ੂਗਰ ਦੇ ਮਰੀਜ਼
ਜੇਕਰ ਤੁਸੀਂ ਵੀ ਸ਼ੂਗਰ ਦੇ ਮਰੀਜ਼ ਹੋ ਅਤੇ ਤੁਹਾਨੂੰ ਮਿੱਠਾ ਪਸੰਦ ਹੈ
ਤਾਂ ਆਹ ਚੀਜ਼ਾਂ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਣਗੀਆਂ
ਸਟ੍ਰਾਅਬੈਰੀ, ਬਲੈਕਬੈਰੀ, ਰਾਸਪਬੈਰੀ, ਬਲੂਬੈਰੀ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ
ਇਨ੍ਹਾਂ ਵਿੱਚ ਸ਼ੂਗਰ ਦੀ ਮਾਤਰਾ ਘੱਟ ਅਤੇ ਐਂਟੀਆਕਸੀਡੈਂਟਸ ਜ਼ਿਆਦਾ ਹੁੰਦੇ ਹਨ
ਡਾਇਬਟੀਜ਼ ਦੇ ਮਰੀਜ਼ਾਂ ਲਈ ਚੈਰੀ ਵੀ ਫਾਇਦੇਮੰਦ ਸਾਬਤ ਹੋਵੇਗੀ
ਇਨ੍ਹਾਂ ਵਿੱਚ ਗਲਾਈਸੈਮਿਕ ਇੰਡੈਕਸ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਹ ਬਲੱਡ ਸ਼ੂਗਰ ਨੂੰ ਨਾਰਮਲ ਰੱਖਦਾ ਹੈ
ਸੇਬ ਵੀ ਇੱਕ ਅਜਿਹਾ ਫਲ ਹੈ ਜਿਸ ਨੂੰ ਸ਼ੂਗਰ ਦੇ ਮਰੀਜ਼ਾਂ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ
ਸੇਬ ਪਾਚਨ ਵਿੱਚ ਮਦਦ ਕਰਦਾ ਹੈ ਅਤੇ ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ
ਸੰਤਰਾ ਅਤੇ ਹੋਰ ਕਈ ਖੱਟੇ ਫੱਲ ਵੀ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ