ਨਿੰਬੂ ਪਾਣੀ ਸਰੀਰ ਚੋਂ ਗੰਦਗੀ ਹਟਾਉਣ ਦੇ ਨਾਲ ਨਾਲ ਕਈ ਫ਼ਾਇਦੇ ਪਹੁੰਚਾਉਂਦਾ ਹੈ। ਆਯੁਰਵੇਦ ਵਿੱਚ ਨਿੰਬੂ ਨੂੰ ਬਹੁਤ ਗੁਣਕਾਰੀ ਮੰਨਿਆ ਗਿਆ ਹੈ। ਸਵੇਰੇ ਖਾਲੀ ਪੇਟ ਇਸ ਨੂੰ ਪੀਣ ਨਾਲ ਜ਼ਿਆਦਾ ਫ਼ਾਇਦਾ ਹੁੰਦਾ ਹੈ। ਨਿੰਬੂ ਵਿੱਚ ਵਿਟਾਮਿਨ ਸੀ, ਫੋਲਿਕ ਐਸਿਡ, ਵਿਟਾਮਿਨ ਸੀ, ਐਂਟੀਆਕਸੀਡੈਂਟ ਤੇ ਖਣਿਜ ਪਾਏ ਜਾਂਦੇ ਹਨ। ਨਿੰਬੂ ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ। ਇਹ ਪਾਚਨ ਤੰਤਰ ਨੂੰ ਵਧੀਆ ਰੱਖਦਾ ਹੈ। ਨਿੰਬੂ ਪਾਣੀ ਇੰਮੂਨਿਟੀ ਨੂੰ ਵਧਾਉਣ ਵਿੱਚ ਮਦਦਗਾਰ ਮੰਨਿਆ ਗਿਆ ਹੈ। ਇਹ ਲੀਵਰ ਨੂੰ ਡੀਟਾਕਸੀਫਾਈ ਕਰਦਾ ਹੈ। ਇਹ ਸਰੀਰ ਚੋਂ ਗੰਦੇ ਪਦਾਰਥਾਂ ਨੂੰ ਵੀ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।