Milk ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਬੀ6, ਫਾਸਫੋਰਸ ਤੇ ਮੈਗਨੀਸ਼ੀਅਮ ਦਾ ਚੰਗਾ ਸਰੋਤ ਹੈ। ਇਸ ਨੂੰ ਪੀਣ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਤੇ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ।



ਹਾਲਾਂਕਿ ਦੁੱਧ ਦੇ ਨਾਲ ਕੁੱਝ ਚੀਜ਼ਾਂ ਬਿਲਕੁਲ ਵੀ ਨਹੀਂ ਸ਼ਾਮਿਲ ਕਰਨੀਆਂ ਚਾਹੀਦੀਆਂ, ਨਹੀਂ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਦਾ ਕਾਰਨ ਬਣ ਸਕਦਾ ਹੈ।



ਆਓ ਜਾਣਦੇ ਹਾਂ ਦੁੱਧ ਦੇ ਨਾਲ ਕਿਹੜੀ food items ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ।

ਨਿੰਬੂ, ਸੰਤਰੇ ਵਰਗੇ ਖੱਟੇ ਫਲ ਖਾਣ ਤੋਂ ਪਹਿਲਾਂ ਜਾਂ ਬਾਅਦ 'ਚ ਦੁੱਧ ਨਾ ਪੀਓ। ਅਜਿਹਾ ਕਰਨ ਨਾਲ ਪੇਟ ਖਰਾਬ ਹੋ ਸਕਦਾ ਹੈ ਤੇ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਕਿਉਂਕਿ ਦੁੱਧ ਨੂੰ ਪਚਣ 'ਚ ਸਮਾਂ ਲੱਗਦਾ ਹੈ ਅਤੇ ਇਸ ਲਈ ਖੱਟੇ ਫਲ ਖਾਣ ਨਾਲ ਪੇਟਦਰਦ ਜਾਂ ਉਲਟੀ ਹੋ ​​ਸਕਦੀ ਹੈ।



ਮੱਛੀ ਤੇ ਦੁੱਧ ਦੋਵੇਂ ਪ੍ਰੋਟੀਨ ਦੇ ਵਧੀਆ ਸਰੋਤ ਹਨ।

ਇਸ ਲਈ ਇਨ੍ਹਾਂ ਨੂੰ ਇਕੱਠੇ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ ਅਤੇ ਉਲਟੀਆਂ ਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਦੁੱਧ ਤੇ ਦਹੀਂ ਨੂੰ ਕਦੇ ਵੀ ਇਕੱਠੇ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੁੰਦਾ ਹੈ।



ਦੁੱਧ ਤੇ ਕੇਲਾ ਸਭ ਤੋਂ ਵਧੀਆ ਮਿਸ਼ਰਣ ਮੰਨਿਆ ਜਾਂਦਾ ਹੈ ਪਰ ਜੇਕਰ ਤੁਹਾਨੂੰ ਗੈਸ ਜਾਂ ਬਲੋਟਿੰਗ ਵਰਗੀਆਂ ਪਾਚਨ ਸਮੱਸਿਆਵਾਂ ਹਨ ਤਾਂ ਇਨ੍ਹਾਂ ਨੂੰ ਇਕੱਠੇ ਨਾ ਖਾਓ।



ਬਹੁਤ ਸਾਰੇ ਲੋਕ ਦੁੱਧ ਦੇ ਨਾਲ ਗੁੜ ਖਾਂਦੇ ਹਨ ਪਰ ਆਯੁਰਵੇਦ 'ਚ ਇਸ ਮਿਸ਼ਰਣ ਦੀ ਮਨਾਹੀ ਹੈ।