ਜੇਕਰ ਤੁਹਾਡੇ ਘਰ ਦੇ ਵਿੱਚ ਵੀ ਲੋਹੇ ਦੀ ਕੜਾਹੀ ਦੀ ਵਰਤੋਂ ਹੁੰਦੀ ਹੈ ਤਾਂ ਤੁਹਾਨੂੰ ਇਹ ਖਬਰ ਜ਼ਰੂਰ ਪੜ੍ਹਣੀ ਚਾਹੀਦੀ ਹੈ। ਕਿਉਂਕਿ ਲੋਹੇ ਦੀ ਕੜਾਹੀ ਦੇ ਵਿੱਚ ਕੁੱਝ ਚੀਜ਼ਾਂ ਨੂੰ ਨਹੀਂ ਪਕਾਉਣਾ ਚਾਹੀਦਾ ਹੈ। ਕਿਉਂਕਿ ਇਹ ਚੀਜ਼ਾਂ ਜ਼ਹਿਰ ਬਣ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਸੇਵਨ ਕਰਨ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਲੋਹੇ ਦੇ ਕੜਾਹੀ ਵਿੱਚ ਮਿੱਠੇ ਪਕਵਾਨ ਪਕਾਉਣ ਨਾਲ ਸਵਾਦ ਪੂਰੀ ਤਰ੍ਹਾਂ ਖਰਾਬ ਹੋ ਜਾਂਦਾ ਹੈ। ਲੋਹੇ ਦੀ ਬਜਾਏ ਸਟੇਨਲੈੱਸ ਸਟੀਲ ਜਾਂ ਓਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਮਿੱਠੀ ਚੀਜ਼ ਬਣਾਉ। ਜੇਕਰ ਤੁਸੀਂ ਸਬਜ਼ੀ ਬਣਾ ਰਹੇ ਹੋ ਅਤੇ ਉਸ ਵਿੱਚ ਨਿੰਬੂ ਦੇ ਰਸ ਦੀ ਵਰਤੋਂ ਕਰਨੀ ਹੈ ਤਾਂ ਉਸ ਸਬਜ਼ੀ ਨੂੰ ਲੋਹੇ ਦੇ ਕੜਾਹੀ ਵਿੱਚ ਨਾ ਪਕਾਓ। ਨਿੰਬੂ ਤੇਜ਼ਾਬੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਆਇਰਨ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ। ਇਸ ਨਾਲ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। Citric Acid ਨਾਲ ਭਰਪੂਰ ਟਮਾਟਰਾਂ ਨੂੰ ਲੋਹੇ ਦੇ ਕੜਾਹੀ 'ਚ ਨਹੀਂ ਪਕਾਇਆ ਜਾਣਾ ਚਾਹੀਦਾ ਹੈ। ਇਸ ਨਾਲ ਭੋਜਨ ਦਾ ਸਵਾਦ ਅਤੇ ਬਣਤਰ ਬਦਲ ਜਾਂਦਾ ਹੈ। ਪਾਲਕ ਦੀ ਸਬਜ਼ੀ ਜਾਂ ਦਾਲਾਂ ਨੂੰ ਲੋਹੇ ਦੇ ਕੜਾਹੀ ਵਿੱਚ ਨਹੀਂ ਪਕਾਉਣਾ ਚਾਹੀਦਾ। ਪਾਲਕ 'ਚ ਆਕਸਾਲਿਕ ਐਸਿਡ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਅਤੇ ਜਦੋਂ ਇਸ ਨੂੰ ਲੋਹੇ ਦੀ ਕੜਾਹੀ 'ਚ ਪਕਾਇਆ ਜਾਂਦਾ ਹੈ ਤਾਂ ਇਸ ਦਾ ਰੰਗ ਫਿੱਕਾ ਪੈ ਜਾਂਦਾ ਹੈ ਅਤੇ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ। ਇਹ ਆਕਸਾਲਿਕ ਐਸਿਡ ਦੇ ਨਾਲ ਆਇਰਨ ਪ੍ਰਤੀਕ੍ਰਿਆ ਦੇ ਕਾਰਨ ਵਾਪਰਦਾ ਹੈ। ਜਿਸ ਕਾਰਨ ਨਾ ਸਿਰਫ ਪਾਲਕ ਦਾ ਰੰਗ ਖਰਾਬ ਹੋ ਜਾਂਦਾ ਹੈ ਸਗੋਂ ਇਹ ਸਬਜ਼ੀ ਸਿਹਤ ਲਈ ਵੀ ਹਾਨੀਕਾਰਕ ਹੈ।