ਸਰਦੀ ਦਾ ਮੌਸਮ ਖਤਮ ਹੋ ਗਿਆ ਹੈ ਤੇ ਗਰਮੀਆਂ ਸ਼ੁਰੂ ਹੋ ਰਹੀਆਂ ਹਨ। ਇਸ ਬਦਲਦੇ ਮੌਸਮ ਵਿੱਚ ਐਲਰਜ਼ੀ ਤੇ ਇਨਫੈਕਸ਼ਨ ਕਾਰਨ ਬੱਚਿਆਂ ਦੀ ਸਿਹਤ ਜਲਦੀ ਵਿਗੜ ਜਾਂਦੀ ਹੈ ਇਸ ਮੌਸਮ ਵਿੱਚ ਬੱਚੇ ਜ਼ੁਕਾਮ ਤੇ ਬੁਖਾਰ ਤੋਂ ਪੀੜਤ ਹੋ ਜਾਂਦੇ ਹਨ ਜਦੋਂ ਛੋਟੇ ਬੱਚੇ ਬਿਮਾਰ ਹੁੰਦੇ ਹਨ ਤਾਂ ਅਸੀਂ ਅਕਸਰ ਉਨ੍ਹਾਂ ਨੂੰ ਚਮਚੇ ਜਾਂ ਫਿਰ ਢੱਕਣ ਨਾਲ ਮਾਪ ਕੇ ਦਵਾਈ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਕੇ ਤੁਸੀਂ ਜਾਣੇ-ਅਣਜਾਣੇ ਵਿੱਚ ਉਨ੍ਹਾਂ ਦੀ ਸਿਹਤ ਨਾਲ ਖੇਡ ਰਹੇ ਹੋ? ਛੋਟੇ ਬੱਚਿਆਂ ਨੂੰ ਸਹੀ ਮਾਤਰਾ ਵਿੱਚ ਦਵਾਈ ਦੇਣਾ ਬੇਹੱਦ ਮਹੱਤਵਪੂਰਨ ਹੈ ਤਾਜ਼ਾ ਖੋਜ ਮੁਤਾਬਕ 42 ਪ੍ਰਤੀਸ਼ਤ ਲੋਕ ਅਜਿਹੇ ਹਨ ਜੋ ਦਵਾਈਆਂ ਦੀਆਂ ਸ਼ੀਸ਼ੀਆਂ ਨਾਲ ਆਉਣ ਵਾਲੇ ਕੈਪਸ ਦੀ ਵਰਤੋਂ ਕਰਦੇ ਹਨ ਇਸ ਦੇ ਨਾਲ ਹੀ ਕਈ ਮਾਪੇ ਆਪਣੇ ਬੱਚਿਆਂ ਨੂੰ ਘਰ ਵਿੱਚ ਮੌਜੂਦ ਚਮਚੇ ਨਾਲ ਦਵਾਈ ਦਿੰਦੇ ਹਨ ਦਿੱਲੀ ਦੀ ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਰਿਸਰਚ ਯੂਨੀਵਰਸਿਟੀ ਨੇ ਮਾਪਿਆਂ ਵੱਲੋਂ ਬੱਚਿਆਂ ਨੂੰ ਦਵਾਈਆਂ ਦੇਣ ਦੇ ਤਰੀਕੇ ਬਾਰੇ ਵਿਸਤ੍ਰਿਤ ਅਧਿਐਨ ਕੀਤਾ ਹੈ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਵਿੱਚ ਮਾਪੇ ਆਧੁਨਿਕ ਉਪਕਰਨਾਂ ਤੋਂ ਜਾਣੂ ਨਹੀਂ ਹਨ ਖੋਜਕਰਤਾਵਾਂ ਅਨੁਸਾਰ, 86 ਪ੍ਰਤੀਸ਼ਤ ਮਾਪਿਆਂ ਨੇ ਕਦੇ ਵੀ ਓਰਲ ਸਰਿੰਜ ਜਾਂ ਦਵਾਈ ਦੇਣ ਵਾਲਾ ਕੋਈ ਹੋਰ ਉਪਕਰਣ ਦੇਖਿਆ ਹੀ ਨਹੀਂ ਅਜੇ ਵੀ ਵੱਡੀ ਗਿਣਤੀ ਵਿੱਚ ਮਾਪੇ ਆਧੁਨਿਕ ਉਪਕਰਨਾਂ ਤੋਂ ਜਾਣੂ ਨਹੀਂ ਹਨ। ਓਰਲ ਸਰਿੰਜ, ਡਿਸਪੈਂਸਰ, ਪੈਸੀਫਾਇਰ ਇੱਕ ਮਸ਼ੀਨ ਹੈ ਜਿਸ ਰਾਹੀਂ ਬੱਚੇ ਨੂੰ ਦਵਾਈ ਦਿੱਤੀ ਜਾ ਸਕਦੀ ਹੈ ਜੇਕਰ ਦਵਾਈ ਸਹੀ ਮਾਪ ਵਿੱਚ ਨਾ ਦਿੱਤੀ ਜਾਵੇ ਤਾਂ ਇੱਕ ਜਾਂ ਇੱਕ ਤੋਂ ਵੱਧ ਮਿਲੀਲੀਟਰ ਦਾ ਫ਼ਰਕ ਹੋ ਸਕਦਾ ਹੈ। ਇਸ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।