Effective Tips to Lose Belly Fat: ਅੱਜ ਕੱਲ੍ਹ ਜੰਕ ਫੂਡ ਅਤੇ ਫਾਸਟ ਫੂਡ ਕਰਕੇ ਸਾਡੀ ਖਾਣ-ਪੀਣ ਦੀ ਜੀਵਨ ਸ਼ੈਲੀ ਬਹੁਤ ਖਰਾਬ ਹੋਈ ਪਈ ਹੈ। ਜਿਸ ਕਰਕੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਖੜ੍ਹੀ ਹੋ ਗਈਆਂ ਹਨ।



ਢਿੱਡ ਦੀ ਚਰਬੀ ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਸ਼ੂਗਰ ਵਰਗੀਆਂ ਸਿਹਤ ਸਮੱਸਿਆਵਾਂ ਦਾ ਵੱਡਾ ਕਾਰਨ ਹੈ। ਪੇਟ ਦੀ ਚਰਬੀ ਘਟਾਉਣ ਲਈ ਲੋਕ ਜਿੰਮ ਵਿੱਚ ਜਾ ਕੇ ਖੂਬ ਪਸੀਨਾ ਵਹਾਉਂਦੇ ਪਰ ਅਸਰ ਨਜ਼ਰ ਨਹੀਂ ਆਉਂਦਾ ਹੈ।



ਜੇਕਰ ਤੁਸੀਂ ਆਪਣੇ ਨਾਸ਼ਤੇ ਵਿੱਚ ਕੁੱਝ ਚੀਜ਼ਾਂ ਨੂੰ ਸ਼ਾਮਿਲ ਕਰ ਲੈਂਦੇ ਹੋ ਤਾਂ ਬਹੁਤ ਹੀ ਤੇਜ਼ੀ ਦੇ ਨਾਲ ਪੇਟ ਦੀ ਚਰਬੀ ਨੂੰ ਘਟਾਇਆ ਜਾ ਸਕਦਾ ਹੈ।



ਇਡਲੀ ਸਾਂਬਰ- ਇਡਲੀ ਵਿੱਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਨੂੰ ਦਾਲ ਅਤੇ ਵੱਖ-ਵੱਖ ਸਬਜ਼ੀਆਂ ਵਾਲੇ ਪੌਸ਼ਟਿਕ ਸਾਂਬਰ ਦੇ ਨਾਲ ਖਾਣਾ ਸਵੇਰ ਦੇ ਨਾਸ਼ਤੇ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ।



ਇਹ ਭਰਵਾਂ ਨਾਸ਼ਤਾ ਤੁਹਾਨੂੰ ਦੁਪਹਿਰ ਦੇ ਖਾਣੇ ਤੱਕ ਦਿਨ ਵਿੱਚ ਭੁੱਖ ਤੋਂ ਦੂਰ ਰੱਖੇਗਾ। ਇਸ ਨਾਲ ਵਾਧੂ ਕੈਲੋਰੀ ਦੀ ਮਾਤਰਾ ਘੱਟ ਜਾਵੇਗੀ।



ਓਟਮੀਲ - ਓਟਮੀਲ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਦਲੀਆ ਨਾ ਸਿਰਫ ਤੰਦਰੁਸਤੀ ਲਈ ਵਧੀਆ ਹੈ ਬਲਕਿ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਭੋਜਨ ਹੈ।



ਓਟਮੀਲ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਫੋਲੇਟ, ਜ਼ਿੰਕ, ਪੋਟਾਸ਼ੀਅਮ, ਥਿਆਮੀਨ ਅਤੇ ਬਹੁਤ ਸਾਰੇ ਖਣਿਜ ਅਤੇ ਵਿਟਾਮਿਨਾਂ ਦਾ ਸਰੋਤ ਹੈ।



ਨਾਸ਼ਤੇ ਵਿੱਚ ਦਲੀਆ ਖਾਣ ਨਾਲ ਤੁਹਾਨੂੰ ਪੂਰੇ ਦਿਨ ਲਈ ਊਰਜਾ ਮਿਲਦੀ ਹੈ। ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ। ਓਟਮੀਲ ਫਾਈਬਰ ਦਾ ਵਧੀਆ ਸਰੋਤ ਹੈ।



ਮੂੰਗ ਦਾਲ ਦਾ ਚੀਲਾ ਸਵੇਰ ਦੇ ਨਾਸ਼ਤੇ ਲਈ ਇੱਕ ਚੰਗਾ ਵਿਕਲਪ ਹੈ। ਇਸ ਚੀਲੇ ਨੂੰ ਸੁਆਦੀ ਬਣਾਉਣ ਲਈ ਤੁਸੀਂ ਇਸ ਦੇ ਵਿੱਚ ਸਬਜ਼ੀਆਂ ਵੀ ਸ਼ਾਮਿਲ ਕਰ ਸਕਦੇ ਹੋ।



ਸਗੋਂ ਇਹ ਪ੍ਰੋਟੀਨ, ਫਾਈਬਰ ਅਤੇ ਕੈਲੋਰੀ 'ਚ ਵੀ ਭਰਪੂਰ ਹੁੰਦਾ ਹੈ। ਇਹ ਤੁਹਾਡੇ ਢਿੱਡ ਦੀ ਚਰਬੀ ਨੂੰ ਘਟਾਉਣ ਲਈ ਇੱਕ ਆਦਰਸ਼ ਨਾਸ਼ਤਾ ਬਣ ਸਕਦਾ ਹੈ।



ਪੁੰਗਰੇ ਹੋਏ ਮੂੰਗ ਜਾਂ ਛੋਲੇ ਨੂੰ ਪਿਆਜ਼, ਟਮਾਟਰ ਅਤੇ ਮਸਾਲੇ ਨਾਲ ਮਿਲਾ ਕੇ ਸੁਆਦੀ ਅਤੇ ਪੌਸ਼ਟਿਕ ਚਾਟ ਬਣਾਇਆ ਜਾਂਦਾ ਹੈ। ਇਹ ਨਾਸ਼ਤਾ, ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਜਿਵੇਂ ਕਿ ਫਾਈਬਰ, ਪ੍ਰੋਟੀਨ, ਵਿਟਾਮਿਨ ਵਰਗੇ ਖਾਸ ਤੱਤ ਪ੍ਰਦਾਨ ਕਰਦਾ ਹੈ।



ਸਪ੍ਰਾਉਟ ਵਿੱਚ ਇੱਕ ਕਿਸਮ ਦਾ ਐਨਜ਼ਾਈਮ ਪਾਇਆ ਜਾਂਦਾ ਹੈ, ਜੋ ਤੁਹਾਨੂੰ ਖਾਣ ਵਾਲੀਆਂ ਚੀਜ਼ਾਂ ਨੂੰ ਆਸਾਨੀ ਨਾਲ ਪਚਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ ਮੌਜੂਦ ਫਾਈਬਰ ਪੇਟ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।



ਭਾਰ ਘਟਾਉਣ ਵਾਲੀ ਖੁਰਾਕ ਦੇ ਰੂਪ ਵਿੱਚ ਸਪ੍ਰਾਉਟ ਇੱਕ ਬਿਹਤਰ ਵਿਕਲਪ ਹਨ। ਇਸ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ।