ਘਰ 'ਚ Room Heater ਕੋਲ ਕਦੇ ਨਾ ਰੱਖੋ ਆਹ ਚੀਜ਼ਾਂ, ਨਹੀਂ ਤਾਂ ਘਰ 'ਚ ਲੱਗ ਸਕਦੀ ਭਿਆਨਕ ਅੱਗ
ਸਰਦੀਆਂ ਵਿੱਚ ਲੋਕ ਠੰਡ ਤੋਂ ਬਚਣ ਲਈ ਹੀਟਰ ਦੀ ਵਰਤੋਂ ਕਰਦੇ ਹਨ
ਇਸ ਦੇ ਨਾਲ ਲਕੜੀ ਬਾਲਣ ਦਾ ਝੰਝਟ ਖਤਮ ਹੋ ਜਾਂਦਾ ਹੈ
ਇਹ ਸਰੀਰ ਨੂੰ ਗਰਮ ਕਰਨ ਵਿੱਚ ਮਦਦ ਕਰਦਾ ਹੈ
ਪਰ ਇਸ ਨੂੰ ਇਸਤੇਮਾਲ ਕਰਨ ਵੇਲੇ ਕੁਝ ਸਾਵਧਾਨੀਆਂ ਨਾ ਵਰਤੀਆਂ ਗਈਆਂ ਤਾਂ ਇਹ ਖਤਰਨਾਕ ਸਾਬਤ ਹੋ ਸਕਦਾ ਹੈ
ਇਨ੍ਹਾਂ ਤਿੰਨ ਚੀਜ਼ਾਂ ਕਰਕੇ ਹੀਟਰ ਦੇ ਅੱਗੇ ਜਾਂ ਨੇੜੇ-ਤੇੜ ਨਾ ਰੱਖੋ, ਨਹੀਂ ਤਾਂ ਇਸ ਨਾਲ ਅੱਗ ਦੀ ਘਟਨਾ ਹੋ ਸਕਦੀ ਹੈ
ਤਾਰਪੀਨ ਦਾ ਤੇਲ ਦਰਵਾਜ਼ਿਆਂ ਨੂੰ ਰੰਗਣ ਦੇ ਕੰਮ ਆਉਂਦਾ ਹੈ, ਇਹ ਬਹੁਤ ਤੇਜ਼ੀ ਨਾਲ ਅੱਗ ਪਕੜਦਾ ਹੈ
ਇਸ ਕਰਕੇ ਅਣਜਾਣੇ ਵਿੱਚ ਵੀ ਤਾਰਪੀਨ ਦੇ ਤੇਲ ਨੂੰ ਰੂਮ ਹੀਟਰ ਕੋਲ ਨਾ ਰੱਖੋ
ਕਈ ਲੋਕ ਰੂਮ ਹੀਟਰ ਕੋਲ ਥਰਮਾਕੋਲ ਰੱਖ ਦਿੰਦੇ ਹਨ, ਪਰ ਇਹ ਆਸਾਨੀ ਨਾਲ ਅੱਗ ਫੜ ਸਕਦੇ ਹਨ, ਕਾਗਜ ਅਤੇ ਪਲਾਸਟਿਕ ਰੂਮ ਹੀਟਰ ਕੋਲ ਨਹੀਂ ਰੱਖਣਾ ਚਾਹੀਦਾ, ਕਿਉਂਕਿ ਇਹ ਆਸਾਨੀ ਨਾਲ ਅੱਗ ਫੜ ਸਕਦਾ ਹੈ