ਸਵੇਰੇ ਦੁੱਧ ਵਾਲੀ ਚਾਹ ਦੀ ਬਜਾਏ ਅਜਵਾਇਣ ਵਾਲੀ ਚਾਹ ਪੀਓ। ਅਜਵਾਇਣ ਦੀ ਚਾਹ ਪੀਣ ਨਾਲ ਪੇਟ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਨਾਲ ਹੀ ਪੇਟ ਦੀ ਚਰਬੀ ਵੀ ਗਾਇਬ ਹੋ ਜਾਏਗੀ। ਅਜਵਾਇਣ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਦੇ ਨਾਲ ਹੀ ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ ਵੀ ਮੌਜੂਦ ਹੁੰਦੇ ਹਨ। ਮੋਟੇ ਲੋਕਾਂ ਨੂੰ ਅਜਵਾਇਣ ਦੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਸਵੇਰੇ ਅਜਵਾਇਣ ਦੀ ਚਾਹ ਪੀਣ ਨਾਲ ਢਿੱਡ ਦੀ ਜੰਮੀ ਹੋਈ ਚਰਬੀ ਨੂੰ ਘਟਾਉਣ ਦੇ ਵਿੱਚ ਮਦਦ ਮਿਲੇਗੀ ਅਸਥਮਾ ਦੇ ਮਰੀਜ਼ਾਂ ਲਈ ਅਜਵਾਇਣ ਦੀ ਚਾਹ ਪੀਣਾ ਫਾਇਦੇਮੰਦ ਹੁੰਦਾ ਹੈ। ਅਜਵਾਇਣ ਦੀ ਤਾਸੀਰ ਗਰਮ ਹੁੰਦੀ ਹੈ ਜੋ ਦਮੇ ਦੇ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੀ ਹੈ। ਜਿਨ੍ਹਾਂ ਲੋਕਾਂ ਨੂੰ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਵੇਰੇ ਅਜਵਾਇਣ ਦੀ ਚਾਹ ਪੀਣੀ ਚਾਹੀਦੀ ਹੈ। ਅਜਵਾਇਣ ਦੀ ਚਾਹ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਪੇਟ ਦਰਦ ਹੈ, ਚਾਹੇ ਉਹ ਜ਼ੁਕਾਮ ਦੀ ਵਜ੍ਹਾ ਨਾਲ ਹੋਵੇ ਜਾਂ ਪੀਰੀਅਡਸ ਦੀ ਵਜ੍ਹਾ ਨਾਲ ਹੋਵੇ ਤਾਂ ਅਜਵਾਇਣ ਦੀ ਚਾਹ ਫਾਇਦੇਮੰਦ ਸਾਬਤ ਹੁੰਦੀ ਹੈ। ਜੋ ਲੋਕ ਲਗਾਤਾਰ ਤਣਾਅ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਸਵੇਰੇ 1 ਕੱਪ ਅਜਵਾਇਣ ਦੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਅਜਵਾਇਣ ਦੀ ਚਾਹ ਪੀਣ ਨਾਲ ਤਣਾਅ ਦੂਰ ਹੁੰਦਾ ਹੈ।