ਬੁਝਾਰਤਾਂ ਦਿਮਾਗ ਨੂੰ ਤੇਜ਼ ਰੱਖਣ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਵਿਕਸਤ ਕਰਨ ਲਈ ਬਹੁਤ ਵਧੀਆ ਹਨ।



ਤੁਸੀਂ ਆਪਣੇ ਬੱਚੇ ਦੀ ਉਮਰ ਦੇ ਅਨੁਸਾਰ ਸ਼ਬਦ ਪਹੇਲੀਆਂ, ਸੁਡੋਕੁ ਜਾਂ ਚਿੱਤਰ ਪਹੇਲੀਆਂ ਦੀ ਚੋਣ ਕਰ ਸਕਦੇ ਹੋ।



ਤਰਕ-ਆਧਾਰਿਤ ਗੇਮਾਂ ਰਣਨੀਤੀ ਬਣਾਉਣ ਅਤੇ Critical thinking ਦੇ ਹੁਨਰ ਨੂੰ ਵਿਕਸਤ ਕਰਨ 'ਚ ਮਦਦ ਕਰਦੀਆਂ ਹਨ।



ਕਲਾਸਿਕ ਬੋਰਡ ਗੇਮਾਂ ਜਿਵੇਂ ਕਿ ਸ਼ਤਰੰਜ, ਕੈਰਮ ਆਦਿ ਲਈ ਵਧੀਆ ਵਿਕਲਪ ਸ਼ਾਮਲ ਹਨ। ਇਨ੍ਹਾਂ ਗੇਮਜ਼ ਦੇ ਨਾਲ ਬੱਚਿਆਂ ਦਾ ਬ੍ਰੇਨ ਤੇਜ਼ ਹੁੰਦਾ ਹੈ।



ਕੋਡਿੰਗ ਸਿੱਖਣਾ ਨਾ ਸਿਰਫ਼ ਕੰਪਿਊਟਰ ਪ੍ਰੋਗ੍ਰਾਮਿੰਗ ਲਈ ਲਾਭਦਾਇਕ ਹੈ, ਸਗੋਂ ਲਾਜ਼ੀਕਲ ਸੋਚ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰ ਨੂੰ ਵਿਕਸਤ ਕਰਨ ਲਈ ਵੀ ਲਾਭਦਾਇਕ ਹੈ।



ਇੱਥੇ ਬਹੁਤ ਸਾਰੀਆਂ ਆਨਲਾਈਨ ਕੋਡਿੰਗ ਗੇਮਾਂ ਵੀ ਉਪਲਬਧ ਹਨ ਜੋ ਬੱਚਿਆਂ ਨੂੰ ਬੁਨਿਆਦੀ ਕੋਡਿੰਗ ਸਿੱਖਣ 'ਚ ਮਦਦ ਕਰਦੀਆਂ ਹਨ।



ਕਹਾਣੀ ਸੁਣਾਉਣਾ ਇੱਕ ਐਕਟੀਵਿਟੀ ਹੈ ਜਿਸਨੂੰ ਛੋਟੀ ਉਮਰ ਤੋਂ ਹੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।



ਇਹ ਨਾ ਸਿਰਫ਼ ਬੱਚਿਆਂ ਦੀ ਕਲਪਨਾ ਸ਼ਕਤੀ ਦਾ ਵਿਕਾਸ ਕਰਦਾ ਹੈ ਸਗੋਂ ਭਾਸ਼ਾ ਦੇ ਹੁਨਰ ਨੂੰ ਵੀ ਮਜ਼ਬੂਤ ਕਰਦਾ ਹੈ। ਤੁਸੀਂ ਆਪਣੇ ਬੱਚੇ ਨੂੰ ਕਹਾਣੀਆਂ ਪੜ੍ਹਣ ਅਤੇ ਸੁਣਾਉਣ ਅਤੇ ਲਿਖਣ ਦੇ ਲਈ ਉਤਸ਼ਾਹਿਤ ਕਰ ਸਕਦੇ ਹੋ।



ਤੁਹਾਨੂੰ ਆਪਣੇ ਬੱਚੇ ਦੇ ਲਈ ਕੋਈ ਛੋਟਾ ਜਿਹਾ ਖਜ਼ਾਨਾ ਲੱਭਣ ਵਾਲੀ ਗੇਮ ਤਿਆਰ ਕਰ ਸਕਦੇ ਹੋ।



ਫਿਰ ਉਹਨਾਂ ਨੂੰ ਫਲੈਸ਼ ਕਾਰਡਾਂ ਦਾ ਸੁਰਾਗ ਦੇ ਸਕਦੇ ਹੋ ਤਾਂ ਜੋ ਬੱਚੇ ਖਜ਼ਾਨਾ ਲੱਭ ਸਕਣਗੇ। ਇਸ ਨਾਲ ਬੱਚਿਆਂ ਦੀ ਸਮਝ ਦਾ ਵਿਕਾਸ ਹੁੰਦਾ ਹੈ।