ਬਰੋਕਲੀ ਇੱਕ ਅਜਿਹੀ ਸਬਜ਼ੀ ਹੈ ਜੋ ਦੇਖਣ ਵਿਚ ਗੋਭੀ ਵਰਗੀ ਲਗਦੀ ਹੈ। ਇਸ ਦੀ ਵਰਤੋਂ ਸੂਪ, ਸਲਾਦ ਅਤੇ ਜੰਕ ਫੂਡ ‘ਚ ਕੀਤੀ ਜਾਂਦੀ ਹੈ ਬਰੋਕਲੀ ਇੱਕ ਪੂਰੀ ਤਰ੍ਹਾਂ ਹਰੀ ਸਬਜ਼ੀ ਹੈ ਇਸ ਨੂੰ ਖਾਣ ਦੇ ਬਹੁਤ ਲਾਭ ਹਨ ਖਾਸ ਤੌਰ ‘ਤੇ ਸ਼ੂਗਰ ਦੇ ਰੋਗੀਆਂ ਲਈ ਬਰੋਕਲੀ ਦਾ ਸੇਵਨ ਕਰਨ ਨਾਲ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਬ੍ਰੋਕਲੀ ‘ਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲਸ, ਫਾਈਬਰ ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਬਰੋਕਲੀ ਸੋਜ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ, ਬਲੱਡ ਸ਼ੂਗਰ ਨੂੰ ਸਥਿਰ ਰੱਖਦੀ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ। ਇਸ ਵਿੱਚ ਕਈ ਕਿਸਮ ਦੇ ਬਾਇਓਐਕਟਿਵ ਮਿਸ਼ਰਣ ਹੁੰਦੇ ਹਨ ਜੋ ਸਰੀਰ ਦੇ ਟਿਸ਼ੂਆਂ ਵਿੱਚ ਸੋਜਸ਼ ਨੂੰ ਘਟਾਉਂਦੇ ਹਨ ਬਰੋਕਲੀ ਇੱਕ Cruciferous ਸਬਜ਼ੀ ਹੈ। ਇਸ ‘ਚ ਮੌਜੂਦ ਬਾਇਓਐਕਟਿਵ ਕੰਪਾਊਂਡਸ ਸੈੱਲ ਡੈਮੇਜ ਨੂੰ ਘਟਾ ਕੇ ਕ੍ਰੋਨਿਕ ਬੀਮਾਰੀਆਂ ਨੂੰ ਰੋਕਦੇ ਹਨ।