ਅਕਸਰ ਅਸੀਂ ਕੰਮ ਵਿੱਚ ਇੰਨੇ ਰੁੱਝ ਜਾਂਦੇ ਹਾਂ ਜਾਂ ਫਿਰ ਅਜਿਹੀ ਥਾਂ 'ਤੇ ਹੁੰਦੇ ਹਾਂ ਸਾਨੂੰ ਵਾਸ਼ਰੂਮ ਨਹੀਂ ਮਿਲਦਾ ਅਤੇ ਅਸੀਂ ਪਿਸ਼ਾਬ ਰੋਕ ਕੇ ਰੱਖਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਅਜਿਹਾ ਕਰਨਾ ਠੀਕ ਨਹੀਂ ਹੈ ਜ਼ਿਆਦਾ ਦੇਰ ਪਿਸ਼ਾਬ ਰੋਕਣ ਨਾਲ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਹੋ ਸਕਦਾ ਹੈ ਯੂਰਿਨ ਰੋਕਣ ਨਾਲ ਪੇਲਵਿਕ ਪੇਨ ਦੀ ਸਮੱਸਿਆ ਹੋ ਸਕਦੀ ਹੈ ਬਾਥਰੂਮ ਰੋਕਣ ਨਾਲ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ ਇਸ ਨਾਲ ਕਿਡਨੀ ਸਟੋਨ ਦਾ ਖਤਰਾ ਵੱਧ ਜਾਂਦਾ ਹੈ ਹਰ ਮਨੁੱਖ ਵਿੱਚ ਪਿਸ਼ਾਬ ਰੋਕਣ ਦੀ ਸਮਰੱਥਾ ਹੁੰਦੀ ਹੈ ਕੁਝ ਲੋਕਾਂ ਨਾਲ ਯੂਰਿਨ ਡਿਸਚਾਰਜ ਦੀ ਸਮੱਸਿਆ ਵੀ ਹੋ ਸਕਦੀ ਹੈ