ਪੁਰਾਣੇ ਸਮਿਆਂ ਵਿਚ ਚੁੱਲ੍ਹੇ ਦੀ ਅੱਗ ਉਤੇ ਖਾਣਾ ਪਕਾਇਆ ਜਾਂਦਾ ਸੀ



ਪਰ ਹੁਣ ਰੋਟੀਆਂ ਗੈਸ ਦੀ ਅੱਗ ਉਤੇ ਹੀ ਬਣਾਈਆਂ ਜਾਂਦੀਆਂ ਹਨ।



ਬਹੁਤ ਸਾਰੇ ਘਰਾਂ ਵਿੱਚ ਰੋਟੀ ਗੈਸ ਦੀ ਅੱਗ 'ਤੇ ਸਿੱਧੀ ਸੇਕੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਕੈਂਸਰ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।



ਜੇਕਰ ਤੁਹਾਡੇ ਦਿਮਾਗ 'ਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਗੈਸ ਚੁੱਲ੍ਹੇ 'ਚ ਰੋਟੀਆਂ ਸੇਕਣ ਨਾਲ ਕੈਂਸਰ ਵਰਗੀ ਖਤਰਨਾਕ ਬਿਮਾਰੀ ਹੋ ਸਕਦੀ ਹੈ,



ਤਾਂ ਆਓ ਜਾਣਦੇ ਹਾਂ ਸੱਚਾਈ ਕੀ ਹੈ।



ਮਸ਼ਹੂਰ ਡਾਇਟੀਸ਼ੀਅਨ ਸ਼ਿਖਾ ਕੁਮਾਰੀ ਨੇ ਵੀ ਇੰਸਟਾਗ੍ਰਾਮ 'ਤੇ ਆਪਣੀ ਇਕ ਪੋਸਟ 'ਚ ਗੈਸ 'ਤੇ ਰੋਟੀ ਪਕਾਉਣ ਦੇ ਨੁਕਸਾਨਾਂ ਬਾਰੇ ਦੱਸਿਆ ਹੈ।



ਉਨ੍ਹਾਂ ਕਿਹਾ, 'ਪਹਿਲੇ ਸਮਿਆਂ 'ਚ ਰੋਟੀਆਂ ਨੂੰ ਤਵੇ 'ਤੇ ਕਿਸੇ ਹੋਰ ਰੋਟੀ ਨਾਲ ਦਬਾ ਕੇ ਜਾਂ ਕੱਪੜੇ ਦੀ ਮਦਦ ਨਾਲ ਪਕਾਇਆ ਜਾਂਦਾ ਸੀ, ਪਰ ਹੁਣ ਚਿਮਟੇ ਦੀ ਵਰਤੋਂ ਕੀਤੀ ਜਾਂਦੀ ਹੈ।



ਇਸ ਨਾਲ ਰੋਟੀਆਂ ਸਿੱਧੀ ਅੱਗ 'ਤੇ ਪਕਾਈਆਂ ਜਾਂਦੀਆਂ ਹਨ। ਅੱਗ 'ਤੇ ਰੋਟੀਆਂ ਪਕਾਉਣ ਨਾਲ ਕਈ ਤਰ੍ਹਾਂ ਦੇ ਪ੍ਰਦੂਸ਼ਣ ਪੈਦਾ ਹੋ ਸਕਦੇ ਹਨ



ਜਿਸ ਕਾਰਨ ਰੋਟੀ ਜ਼ਹਿਰੀਲੀ ਹੋ ਸਕਦੀ ਹੈ



ਜਿਸ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।