ਅੰਡਾ ਇੱਕ ਅਜਿਹਾ ਭੋਜਨ ਹੈ ਜਿਸ ਨੂੰ ਲੋਕ ਰੋਜ਼ ਖਾਂਦੇ ਹਨ ਬੱਚਾ ਹੋਵੇ ਜਾਂ ਵੱਡਾ ਸਾਰਿਆਂ ਨੂੰ ਅੰਡਾ ਖਾਣਾ ਪਸੰਦ ਹੁੰਦਾ ਹੈ ਅੰਡਾ ਸਿਹਤ ਦੇ ਲਈ ਵੱਧ ਫਾਇਦੇਮੰਦ ਹੁੰਦਾ ਹੈ ਸਿਹਤ ਦੇ ਲਈ ਕਿਹੜਾ ਅੰਡਾ ਵੱਧ ਫਾਇਦੇਮੰਦ ਹੁੰਦਾ ਹੈ ਚਿੱਟਾ ਜਾਂ ਬ੍ਰਾਊਨ ਹਾਲਾਂਕਿ ਦੋਵੇਂ ਅੰਡੇ ਸਰੀਰ ਨੂੰ ਪੂਰੀ ਤਰ੍ਹਾਂ ਤਾਕਤਵਰ ਰੱਖਦੇ ਹਨ ਡਾਕਟਰਾਂ ਮੁਤਾਬਕ ਦੋਵੇਂ ਤਰ੍ਹਾਂ ਦੇ ਅੰਡੇ ਸੇਮ ਹੁੰਦੇ ਹਨ ਇਨ੍ਹਾਂ ਵਿੱਚ ਇੱਕੋ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਲੋਕਾਂ ਨੂੰ ਇਹ ਗਲਤਫਹਮੀ ਹੁੰਦੀ ਹੈ ਕਿ ਬ੍ਰਾਊਨ ਅੰਡੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਇਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਭੂਰੇ ਅੰਡੇ ਸਿਰਫ ਮਹਿੰਗੇ ਹੁੰਦੇ ਹਨ ਇਹ ਇਸ ਕਰਕੇ ਮਹਿੰਗੇ ਹੁੰਦੇ ਹਨ ਕਿ ਇਹ ਅੰਡੇ ਦੇਣ ਵਾਲੀ ਨਸਲ ਘੱਟ ਅੰਡੇ ਦਿੰਦੀ ਹੈ