Does Green tea work for weight loss: ਅੱਜ ਦੇ ਸਮੇਂ ਵਿੱਚ ਮੋਟਾਪੇ ਤੋਂ ਲਗਭਗ ਹਰ ਕੋਈ ਪ੍ਰੇਸ਼ਾਨ ਹੈ। ਮੋਟਾਪਾ ਬਹੁਤ ਹੀ ਤੇਜ਼ੀ ਦੇ ਨਾਲ ਦੁਨੀਆ ਦੇ ਵਿੱਚ ਫੈਲਿਆ ਹੈ।



ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਕਈ ਤਰ੍ਹਾਂ ਦੇ ਨੁਸਖੇ ਅਪਣਾਉਂਦੇ ਰਹਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਨਿਯਮਿਤ ਤੌਰ 'ਤੇ ਦਵਾਈਆਂ ਲੈਂਦੇ ਹਨ।



ਮੋਟਾਪੇ ਨੂੰ ਘਟਾਉਣ ਨੂੰ ਲੈ ਕੇ ਅੱਜ ਕੱਲ੍ਹ ਗਰੀਨ ਟੀ ਦਾ ਕਾਫੀ ਰੁਝਾਨ ਹੈ। ਇਹ ਵਾਲੀ ਚਾਹ ਇੱਕ ਕੁਦਰਤੀ ਉਪਚਾਰ ਹੈ, ਜਿਸਦੀ ਵਰਤੋਂ ਭਾਰ ਘਟਾਉਣ ਲਈ ਕੀਤੀ ਜਾਂਦੀ ਹੈ।



ਗ੍ਰੀਨ ਟੀ ਦੇ ਸੇਵਨ ਨਾਲ ਕਈ ਲੋਕਾਂ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ ਪਰ ਗ੍ਰੀਨ ਟੀ ਦਾ ਜ਼ਿਆਦਾ ਸੇਵਨ ਕਈ ਵਾਰ ਨੁਕਸਾਨਦਾਇਕ ਸਾਬਤ ਹੋਇਆ ਹੈ। ਆਓ ਜਾਣਦੇ ਹਾਂ ਗ੍ਰੀਨ ਟੀ ਦੇ ਫਾਇਦਿਆਂ ਦੇ ਬਾਰੇ....



ਗ੍ਰੀਨ ਟੀ ਮੋਟਾਪੇ ਤੋਂ ਪੀੜਤ ਲੋਕਾਂ ਲਈ ਵਰਦਾਨ ਹੈ। ਇਸ 'ਚ ਮੌਜੂਦ ਕੈਫੀਨ ਅਤੇ ਕੈਟੇਚਿਨ ਭਾਰ ਘਟਾਉਣ 'ਚ ਮਦਦ ਕਰਦੇ ਹਨ, ਨਾਲ ਹੀ ਭੋਜਨ ਦੀ ਮਾਤਰਾ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦੇ ਹਨ।



ਗ੍ਰੀਨ ਟੀ ਤੁਹਾਡੀ ਊਰਜਾ ਦੇ ਪੱਧਰ ਨੂੰ ਵੀ ਵਧਾਉਂਦੀ ਹੈ ਅਤੇ ਵਾਇਰਸਾਂ ਨਾਲ ਲੜਨ ਵਿੱਚ ਮਦਦ ਕਰਦੀ ਹੈ। ਗ੍ਰੀਨ ਟੀ ਦੇ ਸੇਵਨ ਨਾਲ ਦਿਲ ਨਾਲ ਜੁੜੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ।



ਗ੍ਰੀਨ ਟੀ ਹੱਡੀਆਂ ਨੂੰ ਮਜ਼ਬੂਤ ​​ਕਰਦੀ ਹੈ ਅਤੇ ਜ਼ਖ਼ਮ ਭਰਨ ਵਿਚ ਵੀ ਕਾਰਗਰ ਹੈ। ਗ੍ਰੀਨ ਟੀ ਦੇ ਸੇਵਨ ਨਾਲ ਕੋਲੈਸਟ੍ਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ।



ਗ੍ਰੀਨ ਟੀ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਇਨਸੌਮਨੀਆ, ਤਣਾਅ ਵਧਣਾ, ਤੇਜ਼ ਧੜਕਣ ਅਤੇ ਮਿਰਗੀ ਵਰਗੀਆਂ ਕਈ ਸਮੱਸਿਆਵਾਂ ਦਾ ਕਾਰਨ ਬਣਦੀ ਹੈ।



ਗ੍ਰੀਨ ਟੀ ਦੇ ਜ਼ਿਆਦਾ ਸੇਵਨ ਨਾਲ ਕੁਝ ਲੋਕਾਂ ਨੂੰ ਪੇਟ ਦਰਦ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਗ੍ਰੀਨ ਟੀ ਦਾ ਜ਼ਿਆਦਾ ਸੇਵਨ ਦਿਲ ਨੂੰ ਪ੍ਰਭਾਵਿਤ ਕਰਦਾ ਹੈ।



ਇਸ ਤੋਂ ਇਲਾਵਾ ਜੇਕਰ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕੀਤਾ ਜਾਵੇ ਤਾਂ ਡਾਇਰੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਸ ਦਾ ਜ਼ਿਆਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਹੈ।